ਲਖਬੀਰ ਤੇ ਯਾਦਾ ਦਾ ਕਰਿੰਦਾ ਮੁਕਾਬਲੇ ’ਚ ਜ਼ਖਮੀ

0
128

ਤਰਨ ਤਾਰਨ : ਖਡੂਰ ਸਾਹਿਬ ਸੜਕ ’ਤੇ ਭੁੱਲਰ ਪਿੰਡ ਦੇ ਪੁਲ ਨੇੜੇ ਐਤਵਾਰ ਰਾਤ ਪੁਲਸ ਨਾਲ ਹੋਏ ਮੁਕਾਬਲੇ ਵਿੱਚ ਵਿਦੇਸ਼ੀਂ ਬੈਠੇ ਗੈਂਗਸਟਰਾਂ ਲਖਬੀਰ ਸਿੰਘ ਲੰਡਾ ਹਰੀਕੇ ਤੇ ਯਾਦਵਿੰਦਰ ਸਿੰਘ ਯਾਦਾ ਚੰਬਾ ਖੁਰਦ ਦਾ ਇੱਕ ਕਰਿੰਦਾ ਗੁਰਲਾਲ ਸਿੰਘ ਵਾਸੀ ਰਾਜੋਕੇ ਜ਼ਖਮੀ ਹੋ ਗਿਆ। ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਸਥਾਨਕ ਸੀ ਆਈ ਏ ਸਟਾਫ ਦੀ ਪੁਲਸ ਪਾਰਟੀ ਨੇ ਏ ਐੱਸ ਆਈ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਭੁੱਲਰ ਪਿੰਡ ਦੀ ਨਹਿਰ ਦੇ ਪੁਲ ’ਤੇ ਨਾਕਾ ਲਗਾਇਆ ਹੋਇਆ ਸੀ, ਜਿਥੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਮੁਲਜ਼ਮ ਆਇਆ। ਪੁਲਸ ਪਾਰਟੀ ਨੂੰ ਦੇਖ ਕੇ ਉਹ ਜਿਵੇਂ ਹੀ ਨਹਿਰ ਦੀ ਪਟੜੀ ਵੱਲ ਮੁੜਨ ਲੱਗਾ ਤਾਂ ਉਸ ਦਾ ਮੋਟਰਸਾਈਕਲ ਤਿਲਕ ਗਿਆ। ਉਸ ਨੇ ਆਪਣੀ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਵਿਨੋਦ ਕੁਮਾਰ ਵੱਲੋਂ ਬਚਾਅ ਲਈ ਕੀਤੀ ਜਵਾਬੀ ਫਾਇਰਿੰਗ ਦੌਰਾਨ ਗੁਰਲਾਲ ਸਿੰਘ ਸੱਜੀ ਲੱਤ ’ਚ ਗੋਲੀ ਲੱਗੀ। ਉਹ ਇਲਾਕੇ ਅੰਦਰ ਫਿਰੌਤੀਆਂ ਵਸੂਲਦਾ ਸੀ। ਉਸ ਦੇ ਪਾਕਿਸਤਾਨੀ ਸਮਗਲਰਾਂ ਨਾਲ ਵੀ ਸੰਬੰਧ ਹਨ, ਜਿਨ੍ਹਾਂ ਰਾਹੀਂ ਉਹ ਹਥਿਆਰਾਂ ਦੀ ਸਮਗਲਿੰਗ ਦਾ ਵੀ ਧੰਦਾ ਕਰਦਾ ਆ ਰਿਹਾ ਹੈ।