ਕਰਨਲ ਬਾਠ ਮਾਮਲੇ ’ਚ ਸ਼ਾਮਲ ਇੰਸਪੈਕਟਰ ਡਿਊਟੀ ’ਤੇ ਪਰਤੇ

0
121

ਪਟਿਆਲਾ (ਰਜਿੰਦਰ ਥਿੰਦ)-ਪਟਿਆਲਾ ਵਿਚ ਫੌਜ ਦੇ ਕਰਨਲ ਅਤੇ ਉਸ ਦੇ ਪੁੱਤਰ ’ਤੇ ਹਮਲੇ ਵਿੱਚ ਸ਼ਾਮਲ ਪੰਜਾਬ ਪੁਲਸ ਦੇ ਚਾਰ ਇੰਸਪੈਕਟਰ, ਜੋ ਇਸ ਸਾਲ 13 ਮਾਰਚ ਨੂੰ ਘਟਨਾ ਵਾਲੇ ਦਿਨ ਤੋਂ ਫਰਾਰ ਸਨ, ਡਿਊਟੀ ’ਤੇ ਵਾਪਸ ਆ ਗਏ ਹਨ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਸੜਕ ਕੰਢੇ ਇੱਕ ਢਾਬੇ ’ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਅੰਗਦ ’ਤੇ ਚਾਰ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ।
ਮੰਨਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪੇ ਜਾਣ ਤੋਂ ਬਾਅਦ ਪੁਲਸ ਮੁਲਾਜ਼ਮ ਡਿਊਟੀ ’ਤੇ ਵਾਪਸ ਆ ਗਏ ਹਨ। ਇੰਸਪੈਕਟਰ ਹਰਜਿੰਦਰ ਢਿੱਲੋਂ, ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਸ਼ਮਿੰਦਰ ਸਿੰਘ ਬੁੱਧਵਾਰ ਨੂੰ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਵਿੱਚ ਆਪਣੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਜੁਆਇਨ ਕਰ ਗਏ ਸਨ ਅਤੇ ਵੀਰਵਾਰ ਨੂੰ ਇਨ੍ਹਾਂ ਨੂੰ ਅੱਗੇ ਹੋਰ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ।