ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਪਾਰਟੀ ਦੀ 25ਵੀਂ ਕਾਂਗਰਸ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਵਿਚੋਂ ਪਹਿਲਾ ਸੈਮੀਨਾਰ ਅੱਜ ਬਠਿੰਡਾ ਵਿਖੇ ਹੋ ਰਿਹਾ ਹੈ, ਜਿਸ ਦਾ ਵਿਸ਼ਾ ਹੋਵੇਗਾ ‘ਪੰਜਾਬ ਦੇ ਬੁਨਿਆਦੀ ਮਸਲੇ-ਪੰਜਾਬ, ਪੰਜਾਬੀ, ਪੰਜਾਬੀਅਤ।’ ਮੁੱਖ ਵਕਤਾ ਪੰਜਾਬੀ ਟਿ੍ਰਬਿਊਨ ਦੇ ਸਾਬਕਾ ਸੰਪਾਦਕ ਡਾਕਟਰ ਸਵਰਾਜਬੀਰ ਹੋਣਗੇ ਤੇ ਸੂਤਰਧਾਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਸੁਮੇਲ ਸਿੰਘ ਸਿੱਧੂ ਹੋਣਗੇ।





