ਸਾਬਕਾ ਮੰਤਰੀ ਦਾ ਦਾਮਾਦ ਰੇਵ ਪਾਰਟੀ ’ਚ ਫੜਿਆ

0
122

ਪੁਣੇ : ਪੁਲਸ ਨੇ ਐਤਵਾਰ ਵੱਡੇ ਤੜਕੇ ਇੱਕ ਅਪਾਰਟਮੈਂਟ ’ਚ ਚੱਲ ਰਹੀ ਰੇਵ ਪਾਰਟੀ ਵਿੱਚ ਛਾਪਾ ਮਾਰ ਕੇ ਡਰੱਗਜ਼, ਹੁੱਕੇ ਤੇ ਸ਼ਰਾਬ ਕਬਜ਼ੇ ਵਿੱਚ ਲਈ। ਪੁਲਸ ਨੇ ਸੱਤ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਜਿਨ੍ਹਾਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਦੀ ਧੀ ਰੋਹਿਨੀ ਖੜਸੇ ਦਾ ਪਤੀ ਪ੍ਰਾਂਜਲ ਖੇਵਾਲਕਰ ਵੀ ਸ਼ਾਮਲ ਹੈ। ਐੱਨ ਸੀ ਪੀ (ਐੱਸ ਪੀ) ਆਗੂ ਏਕਨਾਥ ਖੜਸੇ ਨੇ ਕਿਹਾ ਕਿ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਪੁਲਸ ਦੀ ਇਸ ਕਾਰਵਾਈ ਪਿੱਛੇ ਕੋਈ ਸਿਆਸੀ ਮੰਤਵ ਤਾਂ ਨਹੀਂ ਸੀ। ਰੋਹਿਨੀ ਖੜਸੇ ਸ਼ਰਦ ਪਵਾਰ ਦੀ ਪਾਰਟੀ ਐੱਨ ਸੀ ਪੀ (ਐੱਸ ਪੀ) ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਹੈ।
ਕਾਰ ਦੀ ਟੱਕਰ ਨਾਲ ਬੱਚੀ ਦੀ ਮੌਤ
ਨੋਇਡਾ : ਇੱਥੇ ਸੈਕਟਰ-30 ਥਾਣਾ ਖੇਤਰ ਵਿੱਚ ਸ਼ਨੀਵਾਰ ਬੀ ਐੱਮ ਡਬਲਿਊ ਕਾਰ ਸਕੂਟਰੀ ’ਚ ਵੱਜਣ ਕਾਰਨ 5 ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸਕੂਟਰੀ ਸਵਾਰ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਦੋਹਾਂ ਕਾਰ ਸਵਾਰਾਂ ਅਭਿਸ਼ੇਕ ਅਤੇ ਯਸ਼ ਨੂੰ ਫੜ ਕੇ ਕਾਰ ਜ਼ਬਤ ਕਰ ਲਈ ਹੈ। ਗੁਲ ਮੁਹੰਮਦ ਬਿਮਾਰ ਬੇਟੀ ਨੂੰ ਇੱਕ ਹੋਰ ਨੌਜਵਾਨ ਰਾਜਾ ਨਾਲ ਚਾਈਲਡ ਪੀ ਜੀ ਆਈ ਹਸਪਤਾਲ ਲੈ ਕੇ ਜਾ ਰਿਹਾ ਸੀ ਕਿ ਪਿੱਛੋਂ ਕਾਰ ਨੇ ਟੱਕਰ ਮਾਰ ਦਿੱਤੀ।
ਅਮਰੀਕਾ ’ਚ ਵੱਡਾ ਜਹਾਜ਼ ਹਾਦਸਾ ਟਲਿਆ
ਡੈਨਵਰ : ਅਮਰੀਕਾ ਦੇ ਡੈਨਵਰ ਕੌਮਾਂਤਰੀ ਹਵਾਈ ਅੱਡੇ ਉੱਤੇ ਵੱਡਾ ਜਹਾਜ਼ ਹਾਦਸਾ ਟਲ ਗਿਆ ਜਦੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 3023 ਦੇ ਲੈਂਡਿੰਗ ਗੇਅਰ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਜਹਾਜ਼ ਨੇ ਡੈਨਵਰ ਤੋਂ ਮਿਆਮੀ ਲਈ ਉਡਾਣ ਭਰਨੀ ਸੀ, ਪਰ ਟੇਕਆਫ ਤੋਂ ਠੀਕ ਪਹਿਲਾਂ ਉਸ ਦੇ ਪਹੀਆਂ ਵਿਚ ਅੱਗ ਲੱਗ ਗਈ। ਬੋਇੰਗ 737 ਮੈਕਸ 8 ਜਹਾਜ਼ ਵਿੱਚ ਸਵਾਰ 173 ਯਾਤਰੀਆਂ ਤੇ ਅਮਲੇ ਦੇ 6 ਮੈਂਬਰਾਂ ਨੂੰ ਫੌਰੀ ਐਮਰਜੈਂਸੀ ਸਲਾਈਡ ਜ਼ਰੀਏ ਬਾਹਰ ਕੱਢਿਆ ਗਿਆ। ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਧੂੰਏਂ ਤੇ ਅੱਗ ਵਿਚਾਲੇ ਯਾਤਰੀਆਂ ਨੂੰ ਘਬਰਾਹਟ ਵਿੱਚ ਜਹਾਜ਼ ’ਚੋੋਂ ਭੱਜਦੇ ਦੇਖਿਆ ਜਾ ਸਕਦਾ ਹੈ। ਅਹਿਮਦਾਬਾਦ ਵਿੱਚ ਇਸੇ ਕੰਪਨੀ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ।