ਮੰਦਰ ’ਚ ਭਗਦੜ, 6 ਮੌਤਾਂ

0
101

ਹਰਿਦੁਆਰ : ਇੱਥੋਂ ਦੇ ਮਨਸਾ ਦੇਵੀ ਮੰਦਰ ਵਿੱਚ ਐਤਵਾਰ ਸਵੇਰੇ ਮਚੀ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਹਰਿਦੁਆਰ ਦੇ ਐੱਸ ਐੱਸ ਪੀ ਪ੍ਰਮੇਂਦਰ ਡੋਬਾਲ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਕਰੰਟ ਫੈਲਣ ਦੀ ਅਫਵਾਹ ਕਰਕੇ ਭਗਦੜ ਮਚੀ। ਇਹ ਘਟਨਾ ਮਨਸਾ ਦੇਵੀ ਮੰਦਰ ਦੇ ਪੌੜੀਆਂ ਵਾਲੇ ਰਸਤੇ ਉੱਤੇ ਸਵੇਰੇ ਕਰੀਬ ਸਾਢੇ ਨੌਂ ਵਜੇ ਵਾਪਰੀ।