ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ

0
110

ਚੰਡੀਗੜ੍ਹ : ਦੇਸ਼ ਵਿੱਚ ਸਿਰਫ 2 ਫੀਸਦੀ ਖੇਤਰਫਲ ਵਾਲੇ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਹਨ। ਇਹ ਜਾਣਕਾਰੀ ਲੋਕ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਵਿੱਤ ਮੰਤਰਾਲੇ ਦੇ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤੀ। ਰਿਕਾਰਡ ਮੁਤਾਬਕ 37 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1762.96 ਲੱਖ ਕਿਸਾਨ ਖਾਤਾਧਾਰਕਾਂ ’ਤੇ 28,50,779 ਕਰੋੜ ਰੁਪਏ ਦਾ ਕਰਜ਼ਾ ਹੈ। ਸਭ ਤੋਂ ਵੱਧ ਕਰਜ਼ਾ ਤਾਮਿਲਨਾਡੂ ਦੇ ਕਿਸਾਨਾਂ ਨੇ ਲਿਆ ਹੈ, ਜਦਕਿ ਪ੍ਰਤੀ ਕਿਸਾਨ ਕਰਜ਼ ਲੈਣ ਦੇ ਮਾਮਲੇ ’ਚ ਪੰਜਾਬ ਪਹਿਲੇ ਨੰਬਰ ’ਤੇ ਹੈ।
ਬੱਸ ਚੋਰੀ ਦੇ ਸੰਬੰਧ ’ਚ ਗਿ੍ਰਫਤਾਰ
ਤਲਵੰਡੀ ਸਾਬੋ (ਜਗਦੀਪ ਗਿੱਲ)- ਐੱਸ ਐੱਸ ਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਮੌੜ ਵਿਖੇ ਪੀ ਆਰ ਟੀ ਸੀ ਬੱਸ ਚੋਰੀ ਦੇ ਮਾਮਲੇ ’ਚ ਪੁਲਸ ਨੇ ਮੁਸ਼ਤੈਦੀ ਵਰਤਦਿਆਂ 48 ਘੰਟਿਆਂ ’ਚ ਅਮਨਿੰਦਰ ਸਿੰਘ ਉਰਫ ਲੰਬੂ ਵਾਸੀ ਆਸਾ ਪੱਤੀ, ਮੌੜ ਮੰਡੀ (38) ਨੂੰ ਕਾਬੂ ਕਰ ਲਿਆ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਥਾਣਾ ਮੌੜ ਵਿੱਚ ਦਰਜ ਪੀ ਆਰ ਟੀ ਸੀ ਬੱਸ ਚੋਰੀ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਥਾਣਾ ਮੌੜ ਅਤੇ ਸੀ ਆਈ ਏ ਸਟਾਫ-2 ਬਠਿੰਡਾ ਦੀਆਂ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ। ਟੀਮਾਂ ਵੱਲੋਂ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਅਤੇ ਹੋਰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ।ਉਕਤ ਵਿਅਕਤੀ ਦੇ ਕਬਜ਼ੇ ਵਿੱਚੋਂ ਕੁਝ ਚਾਬੀਆਂ (ਜੋ ਪੀ ਆਰ ਟੀ ਸੀ ਬੱਸ ਦੀਆਂ ਚਾਬੀਆਂ ਵਰਗੀਆਂ ਹਨ) ਅਤੇ ਇੱਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ।
ਬੀ ਐੱਲ ਓ ਤੇ ਸੁਪਰਵਾਈਜ਼ਰਾਂ ਦੇ ਮਿਹਨਤਾਨੇ ’ਚ ਵਾਧਾ
ਚੰਡੀਗੜ੍ਹ, (ਗੁਰਜੀਤ ਬਿੱਲਾ)- ਭਾਰਤ ਦੇ ਚੋਣ ਕਮਿਸ਼ਨ ਨੇ ਬੂਥ ਲੈਵਲ ਅਫਸਰਾਂ ਅਤੇ ਬੀ ਐੱਲ ਓ ਸੁਪਰਵਾਈਜ਼ਰਾਂ ਲਈ ਘੱਟੋ-ਘੱਟ ਸਾਲਾਨਾ ਮਿਹਨਤਾਨੇ ਵਿੱਚ ਵਾਧਾ ਕਰ ਦਿੱਤਾ ਹੈ। ਬੀ ਐੱਲ ਓ ਨੂੰ ਹੁਣ ਘੱਟੋ-ਘੱਟ ਸਾਲਾਨਾ ਮਿਹਨਤਾਨਾ 12,000 ਰੁਪਏ ਮਿਲੇਗਾ, ਜੋ ਪਹਿਲਾਂ 6,000 ਰੁਪਏ ਸੀ।ਬੀ ਐੱਲ ਓ ਸੁਪਰਵਾਈਜ਼ਰਾਂ ਨੂੰ ਹੁਣ ਘੱਟੋ-ਘੱਟ ਸਾਲਾਨਾ ਮਿਹਨਤਾਨਾ 18,000 ਰੁਪਏ ਮਿਲੇਗਾ, ਜੋ ਪਹਿਲਾਂ 12,000 ਰੁਪਏ ਸੀ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਜਾਂ ਹੋਰ ਵਿਸ਼ੇਸ਼ ਚੋਣ ਮੁਹਿੰਮਾਂ ਵਿੱਚ ਹਿੱਸਾ ਲੈਣ ਵਾਲੇ ਬੀ ਐੱਲ ਓ ਨੂੰ 2000 ਰੁਪਏ ਦਾ ਵਾਧੂ ਪ੍ਰੋਤਸਾਹਨ ਦਿੱਤਾ ਜਾਵੇਗਾ, ਜਿਸ ਲਈ ਪਹਿਲਾਂ 1000 ਰੁਪਏ ਦਿੱਤੇ ਜਾਂਦੇ ਸਨ।