ਦੋ ਅਧਿਆਪਕ ਹੜ੍ਹ ਦੀ ਲਪੇਟ ’ਚ ਆ ਕੇ ਮਾਰੇ ਗਏ

0
138

ਜੰਮੂ : ਰਾਮਬਨ ਜ਼ਿਲ੍ਹੇ ਵਿੱਚ ਆਏ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਦੋ ਅਧਿਆਪਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਊਧਮਪੁਰ ਦੇ ਰਾਮਨਗਰ ਸਥਿਤ ਪਿੰਡ ਘੋਰੜੀ ਦੇ ਜਗਦੇਵ ਸਿੰਘ (37) ਅਤੇ ਸੰਜੈ ਕੁਮਾਰ (39) ਵਜੋਂ ਹੋਈ ਹੈ। ਦੋਵੇਂ ਅਧਿਆਪਕ ਮੰਗਲਵਾਰ ਨੂੰ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਨਾਥਾਟੌਪ ਨੇੜੇ ਪਹਾੜ ਤੋਂ ਨਿਕਲਣ ਵਾਲੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਦੋਵਾਂ ਦੀਆਂ ਲਾਸ਼ਾਂ ਬੁੱਧਵਾਰ ਘਟਨਾ ਸਥਾਨ ਤੋਂ 300 ਮੀਟਰ ਥੱਲਿਓਂ ਲਿੰਕ ਸੜਕ ਨੇੜਿਓਂ ਮਿਲੀਆਂ। ਦੋਵੇਂ ਅਧਿਆਪਕ ਮੰਗਲਵਾਰ ਸਵੇਰੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੁੰਡ ਵਿੱਚ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੇ ਸਨ। ਪਹਿਲੇ ਦਿਨ ਦੇ ਕੋਰਸ ਤੋਂ ਬਾਅਦ ਦੋਵੇਂ ਸ਼ਾਮ ਨੂੰ ਭਾਰੀ ਮੀਂਹ ਦੌਰਾਨ ਮੋਟਰਸਾਈਕਲ ’ਤੇ ਰਵਾਨਾ ਹੋਏ ਪਰ ਨਾਥਾਟੌਪ ਸਨਾਸਰ ਮਾਰਗ ’ਤੇ ਅਚਾਨਕ ਆਏ ਹੜ੍ਹ ਦੀ ਲਪੇਟ ’ਚ ਆ ਗਏ। ਇੱਕ ਪਿੰਡ ਵਾਸੀ ਨੇ ਅੱਜ ਸਵੇਰੇ ਜਲੇਬੀ ਮੋੜ ’ਤੇ ਮੋਟਰਸਾਈਕਲ ਡਿੱਗਿਆ ਦੇਖਿਆ, ਜਿਸ ਮਗਰੋਂ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਸੀ।