22 ਅਪ੍ਰੈਲ ਤੋਂ 16 ਜੂਨ ਤੱਕ ਟਰੰਪ-ਮੋਦੀ ਦੀ ਹੈਲੋ-ਹੈਲੋ ਨਹੀਂ ਹੋਈ

0
70

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਸਪੱਸ਼ਟ ਕੀਤਾ ਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨਾਲ ਜੰਗਬੰਦੀ ਕਰਵਾਉਣ ਵਿੱਚ ਕਿਸੇ ਤੀਜੀ ਧਿਰ ਦੀ ਦਖਲਅੰਦਾਜ਼ੀ ਨਹੀਂ ਸੀ ਤੇ ਜੰਗਬੰਦੀ ਦਾ ਫੈਸਲਾ ਵਪਾਰ ਨਾਲ ਜੁੜਿਆ ਨਹੀਂ ਸੀ। ਰਾਜ ਸਭਾ ਵਿੱਚ ਅਪ੍ਰੇਸ਼ਨ ਸਿੰਧੂਰ ’ਤੇ ਵਿਸ਼ੇਸ਼ ਚਰਚਾ ਵਿੱਚ ਸ਼ਾਮਲ ਹੁੰਦਿਆਂ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 22 ਅਪਰੈਲ ਤੋਂ 16 ਜੂਨ ਵਿਚਕਾਰ ਕੋਈ ਫੋਨ ਕਾਲ ਨਹੀਂ ਹੋਈ। ਚੇਤੇ ਰਹੇ ਕਿ ਵਿਰੋਧੀ ਧਿਰ ਟਰੰਪ ਵੱਲੋਂ ਵਪਾਰ ਦੀ ਧਮਕੀ ਦੀ ਵਰਤੋਂ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਵਿੱਚ ਵਿਚੋਲਗੀ ਦੇ ਦਾਅਵਿਆਂ ’ਤੇ ਸਰਕਾਰ ’ਤੇ ਹਮਲਾ ਕਰ ਰਹੀ ਹੈ।