ਨਵੀਂ ਦਿੱਲੀ : ਭਾਰਤ ਮÏਸਮ ਵਿਭਾਗ ਨੇ ਵੀਰਵਾਰ ਕਿਹਾ ਕਿ ਮੌਨਸੂਨ ਸੀਜ਼ਨ ਦੇ ਦੂਜੇ ਅੱਧ (ਅਗਸਤ ਅਤੇ ਸਤੰਬਰ) ਵਿੱਚ ਭਾਰਤ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ | ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਤੁੰਜਯ ਮੋਹਪਾਤਰਾ ਨੇ ਕਿਹਾ ਕਿ ਉੱਤਰ-ਪੂਰਬ ਅਤੇ ਪੂਰਬੀ ਭਾਰਤ ਨਾਲ ਲੱਗਦੇ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਗਸਤ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ | ਸਤੰਬਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ¢
ਬੇਅਦਬੀ ਵਿਰੋਧੀ ਬਿੱਲ ‘ਤੇ ਲੋਕਾਂ ਤੋਂ ਸੁਝਾਅ ਮੰਗੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖਿਲਾਫ ਬਿੱਲ ਬਾਰੇ ਬਣਾਈ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ | ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ 31 ਅਗਸਤ ਤੱਕ ਆਪਣੇ ਸੁਝਾਅ ਦੇ ਸਕਦੇ ਹਨ¢ ਸਿਲੈਕਟ ਕਮੇਟੀ ਨੇ ਆਮ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਵਟਸਐਪ ਨੰਬਰ 80544 95560 ਜਾਰੀ ਕੀਤਾ ਹੈ¢ ਇਸ ਤੋਂ ਇਲਾਵਾ ਲੋਕ ਆਪਣੇ ਸੁਝਾਅ ਈ-ਮੇਲ secy–vs–punjab0nic.in ਜਾਂ pvs.legislation0gmail.com ਰਾਹੀਂ ਵੀ ਭੇਜ ਸਕਦੇ ਹਨ¢ ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਸੁਝਾਅ ਆਪਣੇ ਵਿਧਾਇਕ, ਵਟਸਐਪ ਅਤੇ ਡਾਕ ਰਾਹੀਂ ਵੀ ਭੇਜ ਸਕਦੇ ਹਨ¢ 31 ਅਗਸਤ ਤੱਕ ਆਉਣ ਵਾਲੇ ਲੋਕਾਂ ਦੇ ਸੁਝਾਵਾਂ ‘ਤੇ ਵਿਚਾਰ -ਚਰਚਾ ਕੀਤੀ ਜਾਵੇਗੀ¢
ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ
ਚੰਡੀਗੜ੍ਹ : ਸਾਰੇ ਜ਼ਿਲਿ੍ਹਆਂ ਦੇ ਏ ਡੀ ਸੀ ਵਿਕਾਸ ਨੂੰ 5 ਅਕਤੂਬਰ ਤੱਕ ਸੂਬੇ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਉਣ ਲਈ ਕਿਹਾ ਗਿਆ ਹੈ¢ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸੰਬੰਧ ਵਿੱਚ ਸਾਰੇ ਏ ਡੀ ਸੀਜ਼ ਨੂੰ ਲਿਖਿਆ ਹੈ ਕਿ ਉਹ 5 ਅਕਤੂਬਰ ਤੱਕ ਚੋਣਾਂ ਦੀਆਂ ਤਿਆਰੀਆਂ ਕਰ ਲੈਣ¢ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਏ ਡੀ ਸੀਜ਼ ਵਿਕਾਸ ਨੂੰ ਭੇਜੇ ਗਏ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਬਲਾਕਾਂ ਦੇ ਪੁਨਰਗਠਨ ਸੰਬੰਧੀ ਭੇਜੇ ਗਏ ਪ੍ਰਸਤਾਵਾਂ ਅਨੁਸਾਰ ਹਲਕੇ ਬਣਾਉਣ¢ਹਲਕੇ ਬਣਾਉਣ ਲਈ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਮੀਟਿੰਗਾਂ ਕਰੋ ਅਤੇ ਹਲਕੇ ਤਿਆਰ ਕਰੋ¢ਪ੍ਰੋਫਾਰਮਾ ਭਰਨ ਤੋਂ ਬਾਅਦ ਹਲਕੇ ਤਿਆਰ ਕਰਕੇ ਭੇਜੇ ਜਾਣੇ ਚਾਹੀਦੇ ਹਨ¢ਇਹ ਸਾਰੇ ਪ੍ਰੋਫਾਰਮੇ 4 ਅਗਸਤ ਤੱਕ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਦੁਆਰਾ ਖੁਦ ਵਿਭਾਗ ਵਿੱਚ ਲਿਆਉਣ ਲਈ ਕਿਹਾ ਗਿਆ ਹੈ¢




