ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਨੂੰ ਸਮਰਪਤ ਵਿਚਾਰ ਗੋਸ਼ਟੀ ਬੇਰੁਜ਼ਗਾਰੀ, ਸਮੱਸਿਆ ਅਤੇ ਹੱਲ ਵਿਸ਼ੇ ’ਤੇ 2 ਅਗਸਤ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਕੀਤੀ ਜਾ ਰਹੀ ਹੈ, ਜਿਸ ’ਚ ਮੁੱਖ ਬੁਲਾਰੇ ਪ੍ਰੋਫੈਸਰ ਅਰੁਣ ਕੁਮਾਰ ਪ੍ਰਸਿੱਧ ਅਰਥਸ਼ਾਸ਼ਾਤਰੀ ਹੋਣਗੇ। ਇਸ ਮੌਕੇ ਕਾਮਰੇਡ ਜਗਰੂਰਪ ਸੀ ਪੀ ਆਈ ਕੌਮੀ ਕੌਂਸਲ ਮੈਂਬਰ ਅਤੇ ਨਰਿੰਦਰ ਕੌਰ ਸੋਹਲ ਸੀ ਪੀ ਆਈ ਕੌਮੀ ਕੌਂਸਲ ਮੈਂਬਰ ਵੀ ਆਪਣੇ ਵਿਚਾਰ ਪੇਸ਼ ਕਰਨਗੇ।




