ਅਮਰਨਾਥ ਯਾਤਰਾ ਬੰਦ

0
92

ਸ੍ਰੀਨਗਰ : ਮੀਂਹ ਤੇ ਸੜਕਾਂ ਦੀ ਮਾੜੀ ਹਾਲਤ ਹੋ ਜਾਣ ਕਾਰਨ ਰੱਖੜੀ ’ਤੇ 9 ਅਗਸਤ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਸਨਿੱਚਰਵਾਰ ਹੀ ਬੰਦ ਕਰ ਦਿੱਤੀ ਗਈ। ਕਸ਼ਮੀਰ ਦੇ ਡਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂੜੀ ਨੇ ਦੱਸਿਆ ਕਿ ਬਾਲਟਾਲ ਤੇ ਪਹਿਲਗਾਮ ਦੋਹਾਂ ਰੂਟਾਂ ’ਤੇ ਚੱਲਣਾ ਮੁਸ਼ਕਲ ਹੈ।
ਹੇਮਕੁੰਟ ਯਾਤਰਾ 10 ਅਕਤਬੂਰ ਤੱਕ ਚੱਲੇਗੀ
ਦੇਹਰਾਦੂਨ : ਸ੍ਰੀ ਹੇਮਕੁੰਟ ਸਾਹਿਬ ਦੀ ਚੱਲ ਰਹੀ ਸਾਲਾਨਾ ਯਾਤਰਾ ਦੌਰਾਨ ਹੁਣ ਤੱਕ ਲਗਪਗ 2.28 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ ਅਤੇ ਇਹ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ। ਇਸ ਮਗਰੋਂ ਗੁਰੂ ਘਰ ਦੇ ਕਿਵਾੜ ਅਗਲੀ ਯਾਤਰਾ ਤੱਕ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਇਹ ਗੱਲ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸੀ ਹੈ।
ਰਣਜੀਤ ਗਿੱਲ ਦੇ ਘਰ ਵਿਜੀਲੈਂਸ ਦਾ ਛਾਪਾ
ਮੁਹਾਲੀ : ਰੀਅਲ ਅਸਟੇਟ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨਿੱਚਰਵਾਰ ਸਵੇਰੇ ਮੁਹਾਲੀ ਅਤੇ ਖਰੜ ਵਿੱਚ ਉਨ੍ਹਾ ਦੇ ਘਰ ਅਤੇ ਦਫਤਰਾਂ ’ਤੇ ਛਾਪਾ ਮਾਰਿਆ। ਗਿੱਲ ਨੇ ਪਿਛਲੇ ਦਿਨੀਂ ਅਕਾਲੀ ਦਲ ਛੱਡਿਆ ਸੀ। ਗਿੱਲ ਦੇ ਨਜ਼ਦੀਕੀ ਸਾਥੀਆਂ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਭਾਜਪਾ ਦੇ ਇੱਕ ਆਗੂ ਅਨੁਸਾਰ ਗਿੱਲ ’ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਲਈ ਲਗਾਤਾਰ ਦਬਾਅ ਸੀ, ਜਿਸ ਕਾਰਨ ਉਨ੍ਹਾ ਸ਼ੁੱਕਰਵਾਰ ਦੇਰ ਰਾਤ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ’ਤੇ ਗਿੱਲ ਦੇ ਸ਼ਾਮਲ ਹੋਣ ਸਮੇਂ ਮੌਜੂਦ ਨੇਤਾ ਨੇ ਦਾਅਵਾ ਕੀਤਾ, ‘ਇਸੇ ਕਰਕੇ ਉਹ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਸਵੇਰ ਤੱਕ ਵਿਜੀਲੈਂਸ ਬਿਊਰੋ ਉਨ੍ਹਾ ਦੇ ਦਰਵਾਜ਼ੇ ’ਤੇ ਸੀ।’