ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 10 ਨਵੇਂ ਜੱਜ ਮਿਲੇ

0
74

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ 10 ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੇ ਸੋਮਵਾਰ ਹਾਈ ਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਸਹੁੰ ਚੁੱਕੀ। ਇਸ ਨਾਲ ਹਾਈ ਕੋਰਟ ਦੇ ਜੱਜਾਂ ਦੀ ਨਫਰੀ 59 ਹੋ ਗਈ ਹੈ, ਜਦੋਂਕਿ ਮਨਜ਼ੂਰਸ਼ੁਦਾ ਅਸਾਮੀਆਂ 85 ਹਨ। ਹਾਈ ਕੋਰਟ ਵਿੱਚ 4,33,720 ਕੇਸ ਪੈਂਡਿੰਗ ਹਨ।
ਸਹੁੰ ਚੁੱਕਣ ਵਾਲਿਆਂ ਵਿੱਚ ਵੀਰਿੰਦਰ ਅਗਰਵਾਲ, ਮਨਦੀਪ ਪਨੂੰ, ਅਮਰਿੰਦਰ ਸਿੰਘ ਗਰੇਵਾਲ, ਪਰਮੋਦ ਗੋਇਲ, ਰੁਪਿੰਦਰਜੀਤ ਚਾਹਲ, ਸ਼ਾਲਿਨੀ ਸਿੰਘ ਨਾਗਪਾਲ, ਸੁਭਾਸ਼ ਮੇਹਲਾ, ਸੂਰੀਆ ਪ੍ਰਤਾਪ ਸਿੰਘ, ਆਰਾਧਨਾ ਸਾਹਨੀ ਅਤੇ ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ।