ਅੰਮਿ੍ਰਤਸਰ : ਪੰਜਾਬ ਸਰਕਾਰ ਵੱਲੋਂ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਸੰਬੰਧੀ ਦੋਸ਼ਾਂ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਵਿਖੇ 6 ਅਗਸਤ ਨੂੰ ਆਪਣਾ ਪੱਖ ਰੱਖਣ ਵਾਸਤੇ ਸੱਦਿਆ ਗਿਆ ਹੈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਵੇਰੇ 9 ਵਜੇ ਹੋਵੇਗੀ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਆਪਣੇ ਕਰੀਬੀ ਰਿਸ਼ਤੇਦਾਰ ਦੇ ਆਨੰਦ ਕਾਰਜ ਲਈ 12 ਅਗਸਤ ਤੱਕ ਵਿਦੇਸ਼ ਗਏ ਹਨ, ਜਿਸ ਲਈ ਉਨ੍ਹਾ ਨੂੰ ਬਾਅਦ ਵਿੱਚ ਪੇਸ਼ ਹੋਣ ਲਈ ਸੱਦਿਆ ਜਾਵੇਗਾ।
ਸਾਂਸਦ ਬੀਬੀ ਦੀ ਚੇਨ ਝਪਟੀ
ਨਵੀਂ ਦਿੱਲੀ : ਅਣਪਛਾਤੇ ਹਮਲਾਵਰ ਸੋਮਵਾਰ ਸਵੇਰੇ ਤਾਮਿਲਨਾਡੂ ਦੀ ਸੰਸਦ ਮੈਂਬਰ ਆਰ ਸੁਧਾ ਦੀ ਚਾਣਕਿਆਪੁਰੀ ਦੀ ਡਿਪਲੋਮੈਟਿਕ ਐਨਕਲੇਵ ਵਿੱਚ ਸੈਰ ਕਰਦੀ ਦੀ ਸੋਨੇ ਦੀ ਚੇਨ ਖੋਹ ਕੇ ਲੈ ਗਏ। ਚਾਣਕਿਆਪੁਰੀ ਵਿੱਚ ਕਈ ਦੂਤਾਵਾਸ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਨਿਵਾਸ ਸਥਾਨ ਹਨ। ਸੁਧਾ ਤਾਮਿਲਨਾਡੂ ਭਵਨ ਵਿੱਚ ਰਹਿੰਦੀ ਹੈ।
ਜਹਾਜ਼ ’ਚ ਕਾਕਰੋਚ
ਨਵੀਂ ਦਿੱਲੀ : ਏਅਰ ਇੰਡੀਆ ਦੇ ਯਾਤਰੀਆਂ ਸਾਨ ਫਰਾਂਸਿਸਕੋ ਤੋਂ ਮੁੰਬਈ ਆਉਦਿਆਂ ਛੋਟੇ ਕਾਕਰੋਚ ਦੇਖੇ। ਏਅਰਲਾਈਨ ਬੁਲਾਰੇ ਨੇ ਸੋਮਵਾਰ ਕਿਹਾ, ‘ਸਾਨ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਮੁੰਬਈ ਜਾਣ ਵਾਲੀ ਫਲਾਈਟ ’ਚ ਦੋ ਯਾਤਰੀਆਂ ਨੂੰ ਬਦਕਿਸਮਤੀ ਨਾਲ ਜਹਾਜ਼ ਵਿੱਚ ਕੁਝ ਛੋਟੇ ਕਾਕਰੋਚਾਂ ਦੀ ਮੌਜੂਦਗੀ ਕਾਰਨ ਪਰੇਸ਼ਾਨੀ ਹੋਈ। ਇਸ ਲਈ ਸਾਡੇ ਕੈਬਿਨ ਕਰੂ ਨੇ ਦੋਵਾਂ ਯਾਤਰੀਆਂ ਨੂੰ ਉਸੇ ਕੈਬਿਨ ਵਿੱਚ ਦੂਜੀਆਂ ਸੀਟਾਂ ’ਤੇ ਬਿਠਾ ਦਿੱਤਾ। ਕੋਲਕਾਤਾ ਵਿੱਚ ਡੂੰਘੀ ਸਫਾਈ ਤੋਂ ਬਾਅਦ ਜਹਾਜ਼ ਸਮੇਂ ਸਿਰ ਮੁੰਬਈ ਲਈ ਰਵਾਨਾ ਹੋ ਗਿਆ।’




