ਭਾਰਤ ’ਤੇ ਹੋਰ ਟੈਰਿਫ ਠੋਕਾਂਗਾ : ਟਰੰਪ

0
80

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਭਾਰਤ ਚੰਗਾ ਬਿਜ਼ਨਸ ਪਾਰਟਨਰ ਨਹੀਂ ਤੇ ਉਹ ਉਸ ’ਤੇ 24 ਘੰਟਿਆਂ ਵਿੱਚ ਤਕੜਾ ਟੈਰਿਫ ਠੋਕਣਗੇ। ਉਨ੍ਹਾ ਸੀ ਐੱਨ ਬੀ ਸੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਅਮਰੀਕਾ ਨਾਲ ਬਹੁਤ ਵਪਾਰ ਕਰਦਾ ਹੈ, ਪਰ ਅਮਰੀਕਾ ਨੂੰ ਭਾਰਤ ਤੋਂ ਓਨਾ ਫਾਇਦਾ ਨਹੀਂ ਮਿਲਦਾ। ਇਸ ਲਈ ਉਨ੍ਹਾ 25 ਫੀਸਦੀ ਟੈਰਿਫ ਲਾਉਣ ਦਾ ਫੈਸਲਾ ਕੀਤਾ ਸੀ, ਜਿਹੜਾ 7 ਅਗਸਤ ਤੋਂ ਲਾਗੂ ਹੋਣਾ ਹੈ। ਅਗਲੇ 24 ਘੰਟਿਆਂ ਵਿੱਚ ਉਹ ਇਸ ਟੈਰਿਫ ਨੂੰ ਹੋਰ ਵਧਾਉਣ ਜਾ ਰਹੇ ਹਨ। ਭਾਰਤ ਰੂਸ ਤੋਂ ਤੇਲ ਖਰੀਦ ਕੇ ਉਸ ਨੂੰ ਯੂਕਰੇਨ ਨਾਲ ਜੰਗ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ।