ਨਵੀਂ ਦਿੱਲੀ : ਰੂਸੀ ਤੇਲ ਲੈਣ ’ਤੇ ਭਾਰਤ ’ਤੇ ਹੋਰ ਟੈਰਿਫ ਲਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਅਮਰੀਕਾ ਭਾਰਤ ’ਤੇ ਗੈਰਕਾਨੂੰਨੀ ਵਪਾਰਕ ਦਬਾਅ ਪਾ ਰਿਹਾ ਹੈ। ਰੂਸੀ ਸਰਕਾਰ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕਈ ਬਿਆਨ ਸੁਣੇ ਹਨ, ਜਿਹੜੇ ਵੱਖ-ਵੱਖ ਦੇਸ਼ਾਂ ਨੂੰ ਰੂਸ ਨਾਲ ਵਪਾਰਕ ਰਿਸ਼ਤੇ ਤੋੜਨ ਦੀਆਂ ਧਮਕੀਆਂ ਹਨ। ਸਾਡਾ ਵਿਸ਼ਵਾਸ ਹੈ ਕਿ ਹਰ ਪ੍ਰਭੂਸੱਤਾ ਸੰਪੰਨ ਦੇਸ਼ ਨੂੰ ਅਧਿਕਾਰ ਹੈ ਕਿ ਉਹ ਆਪਣੇ ਦੇਸ਼ ਦੇ ਹਿੱਤ ਵਿੱਚ ਕਿਹੜੇ ਦੇਸ਼ ਨਾਲ ਤੇ ਕਿਸ ਤਰ੍ਹਾਂ ਦੇ ਵਪਾਰਕ ਤੇ ਆਰਥਕ ਰਿਸ਼ਤੇ ਰੱਖਣਾ ਚਾਹੁੰਦਾ ਹੈ।’





