38.9 C
Jalandhar
Saturday, July 2, 2022
spot_img

ਅਫਸਰਸ਼ਾਹੀ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕਰੇ : ਮਾੜੀਮੇਘਾ, ਵਲਟੋਹਾ

ਭਿੱਖੀਵਿੰਡ : ਸੀ ਪੀ ਆਈ ਵੱਲੋਂ ਭਿੱਖੀਵਿੰਡ ਅੱਡੇ ‘ਤੇ ਜੋ ਪਹਿਲੀ ਜੂਨ ਨੂੰ ਮਹਿੰਗਾਈ ਤੇ ਫ਼ਿਰਕਾਪ੍ਰਸਤੀ ਦੇ ਵਿਰੋਧ ਵਿੱਚ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ, ਉਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਵਾਸਤੇ ਸੀ ਪੀ ਆਈ ਦੇ ਸੀਨੀਅਰ ਆਗੂ ਪਿ੍ਥੀਪਾਲ ਸਿੰਘ ਮਾੜੀਮੇਘਾ, ਬਲਕਾਰ ਸਿੰਘ ਵਲਟੋਹਾ ਤੇ ਦੇਵਿੰਦਰ ਸੋਹਲ ਪਹੁੰਚੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਲੋਕਾਂ ਬੜੀਆਂ ਆਸਾਂ ਨਾਲ ਬਣਾਇਆ ਹੈ ਕਿ ਉਹ ਗ਼ਰੀਬਾਂ ਦੀ ਸਾਰ ਲਵੇਗੀ, ਪਰ ਹਾਲਾਤ ਇਹ ਹਨ ਕਿ ਮੋਦੀ ਦੀ ਸਰਕਾਰ ਪੰਜਾਬ ਸਰਕਾਰ ਨੂੰ ਕੋਈ ਮਦਦ ਨਹੀਂ ਦੇਣਾ ਚਾਹੁੰਦੀ | ਇਹ ਹਕੀਕਤ ਇਹ ਹੈ ਕਿ ਮੋਦੀ ਭਗਤ ਤੇ ਆਰ ਐੱਸ ਐੱਸ ਦੀ ਜੁੰਡਲੀ ਇਹ ਚਾਹੁੰਦੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਡੇਗ ਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ | ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਰਿਆਇਤਾਂ ਦੇਣ ਵਾਸਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਵਧ ਰਹੀ ਮਹਿੰਗਾਈ ਕੰਟਰੋਲ ਕਰੇ ਤੇ ਲੋਕਾਂ ਨੂੰ ਸਸਤੇ ਰੇਟ ‘ਤੇ ਵਸਤਾਂ ਸਪਲਾਈ ਕੀਤੀਆਂ ਜਾਣ | ਅਫਸਰਸ਼ਾਹੀ ਜੋ ਭਿ੍ਸ਼ਟਾਚਾਰ ਦੀ ਭੇਟ ਚੜ੍ਹੀ ਹੈ, ਉਸ ਦੀਆਂ ਚੋਰਮੋਰੀਆਂ ਦੇ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਨੂੰ ਨੱਥ ਪਾਈ ਜਾਵੇ | ਐਸ ਵੇਲੇ ਪੰਜਾਬ ਸਰਕਾਰ ਗ਼ਰੀਬ ਲੋਕਾਂ ਦਾ ਸਭ ਤੋਂ ਵੱਡਾ ਭਲਾ ਨਰੇਗਾ ਕਾਨੂੰਨ ਦੇ ਤਹਿਤ ਹੀ ਕੰਮ ਦੇ ਕੇ ਕਰ ਸਕਦੀ ਹੈ | ਬਿਨਾਂ ਭੇਦ-ਭਾਵ ਤੇ ਰਿਸ਼ਵਤਖੋਰੀ ਤੋਂ ਬਚਾਉਂਦਿਆਂ ਲੋਕਾਂ ਨੂੰ ਨਰੇਗਾ ਦਾ ਕੰਮ ਦਿੱਤਾ ਜਾਏ | ਇਕੱਲੇ ਮਜ਼ਦੂਰ ਹੀ ਨਹੀਂ ਨਰੇਗਾ ਦਾ ਕੰਮ ਕਰਨਾ ਚਾਹੁੰਦੇ, ਛੋਟੇ-ਛੋਟੇ ਕਿਸਾਨ ਪਰਵਾਰ ਵੀ ਨਰੇਗਾ ਕੰਮ ਕਰਨ ਲਈ ਤਿਆਰ ਹਨ | ਕਮਿਊਨਿਸਟਾਂ ਨੇ ਬੜੀ ਜੱਦੋਜਹਿਦ ਤੋਂ ਬਾਅਦ ਮਨਮੋਹਨ ਸਿੰਘ ਦੀ ਸਰਕਾਰ ਤੋਂ ਇਹ ਕਾਨੂੰਨ ਬਣਵਾਇਆ ਸੀ, ਪਰ ਮੋਦੀ ਸਰਕਾਰ ਇਸ ਕਾਨੂੰਨ ਨੂੰ ਖਤਮ ਕਰਨ ਵਾਲੇ ਪਾਸੇ ਵਧਦੀ ਜਾ ਰਹੀ ਹੈ | ਅਜਿਹੀ ਪ੍ਰਸਥਿਤੀ ਵਿੱਚ ਨਰੇਗਾ ਕਾਮਿਆਂ ਨੂੰ ਸੁਚੇਤ ਰੂਪ ਵਿੱਚ ਮੋਦੀ ਸਰਕਾਰ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ | ਇਨ੍ਹਾਂ ਹਾਲਤਾਂ ਵਿੱਚ ਭਿੱਖੀਵਿੰਡ ਵਾਲਾ ਨਾਟਕ ਮੇਲਾ ਹੋਵੇਗਾ | ਇਸ ਮੌਕੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਸੁਖਦੇਵ ਸਿੰਘ ਕਾਲਾ, ਟਹਿਲ ਸਿੰਘ ਲੱਧੂ, ਰਛਪਾਲ ਸਿੰਘ ਬਾਠ, ਬਲਦੇਵ ਰਾਜ ਭਿੱਖੀਵਿੰਡ ਤੇ ਪੂਰਨ ਸਿੰਘ ਮਾੜੀਮੇਘਾ ਵੀ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles