37.6 C
Jalandhar
Friday, March 29, 2024
spot_img

ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਖੱਬੀਆਂ ਪਾਰਟੀਆਂ ਵੱਲੋਂ 31 ਤੱਕ ਜਾਰੀ ਰਹਿਣਗੇ ਰੋਸ ਮੁਜ਼ਾਹਰੇ

ਜਲੰਧਰ ( ਨ ਜ਼ ਸ)
ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਤੇ ਹੋਰ ਖੱਬੀਆਂ ਪਾਰਟੀਆਂ ਵੱਲੋਂ ਮਹਿੰਗਾਈ, ਬੇਰੁਜ਼ਗਾਰੀ, ਲੋਕ ਮਾਰੂ ਆਰਥਕ ਨੀਤੀਆਂ ਤੇ ਜਨਤਕ ਅਦਾਰਿਆਂ ਦੀ ਲੁੱਟ ਵਿਰੁੱਧ ਰੋਸ ਪ੍ਰਦਰਸ਼ਨ ਕਰ ਕੇ 31 ਮਈ ਤੱਕ ਜਨਤਕ ਲਾਮਬੰਦੀ ਕਰਨ ਲਈ ਦੇਸ਼ ਵਿਆਪੀ ਮੁੰਹਿਮ ਚਲਾਈ ਜਾ ਰਹੀ ਹੈ | ਜਲੰਧਰ ਵਿਖੇ ਤਿੰਨ ਖੱਬੇ ਪੱਖੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਇਸ ਸਾਂਝੀ ਮੁਹਿੰਮ ਨੂੰ ਵੱਖ-ਵੱਖ ਤਹਿਸੀਲਾਂ ‘ਚ ਜਾਰੀ ਰੱਖਿਆ ਜਾਵੇਗਾ | ਪਾਰਟੀਆਂ ਦੇ ਆਗੂ ਹੇਠਲੇ ਪੱਧਰ ਤੱਕ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨਗੇ | ਕੇਂਦਰ ਸਰਕਾਰ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਬੇਰੁਜ਼ਗਾਰਾਂ ਦੀ ਗਿਣਤੀ ਬੇਲਗਾਮ ਹੋ ਰਹੀ ਹੈ | ਬੀ ਜੇ ਪੀ ਸਰਕਾਰ ਵੱਲੋਂ ਫਿਰਕੂ ਕਾਰਪੋਰੇਟ ਗੱਠਜੋੜ ਕਰ ਕੇ ਨਵੀਆਂ ਆਰਥਕ ਨੀਤੀਆਂ ਤਹਿਤ ਜਨਤਕ ਅਦਾਰਿਆਂ ਨੂੰ ਵੇਚ ਕੇ ਲੁੱਟ ਕਰਵਾਈ ਜਾ ਰਹੀ ਹੈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾ. ਰਜਿੰਦਰ ਸਿੰਘ ਮੰਡ ਤੇ ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਮਾਸਟਰ ਪ੍ਰਸ਼ੋਤਮ ਬਿਲਗਾ ਨੇ ਦੱਸਿਆ ਕਿ 28 ਮਈ ਨੂੰ ਨੂਰਮਹਿਲ ਸ਼ਹਿਰ, 30 ਮਈ ਨੂੰ ਨਕੋਦਰ ਤੇ 31 ਮਈ ਨੂੰ ਫਿਲੌਰ, ਸ਼ਾਹਕੋਟ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੋਸ ਮੁਜ਼ਾਹਰੇ ਕਰਦੇ ਹੋਏ 11 ਵਜੇ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਦਫਤਰਾਂ ਵੱਲ ਮਾਰਚ ਕੀਤਾ ਜਾਵੇਗਾ | ਮੀਟਿੰਗ ਦੌਰਾਨ ਕਾ. ਸੁਖਪ੍ਰੀਤ ਜੌਹਲ, ਕ੍ਰਿਸ਼ਨਾ ਪੁਆਦੜਾ, ਪ੍ਰਕਾਸ਼ ਕਲੇਰ, ਮਹਿੰਦਰ ਰਾਮ,ਪਿਆਰਾ ਸਿੰਘ ਲਸਾੜਾ, ਮੇਹਰ ਸਿੰਘ ਖੁਰਲਾਪੁਰ, ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ, ਕਾ. ਸੁਖਵਿੰਦਰ ਨਾਗੀ, ਕਾ. ਸੰਦੀਪ ਦੋਲੀਕੇ, ਰਾਜੇਸ਼ ਥਾਪਾ, ਚਰਨਜੀਤ ਥੰਮੂਵਾਲ, ਰਸ਼ਪਾਲ ਕੈਲੇ, ਸੀ ਪੀ ਆਈ (ਐੱਮ ਐੱਲ ) ਲਿਬਰੇਸ਼ਨ ਦੇ ਸੂਬਾਈ ਆਗੂ ਕਾ.ਗੁਰਮੀਤ ਸਿੰਘ ਬਖਤੂਪੁਰਾ ਤੇ ਹੋਰ ਆਗੂ ਵੀ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles