50 ਕਿਸਾਨ ਪਾਕਿਸਤਾਨ ਵੱਲ ਰੁੜ੍ਹ ਚੱਲੇ ਸੀ…

0
89

ਮਮਦੋਟ : ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਅਚਾਨਕ ਵਧਣ ਕਾਰਨ ਕਰੀਬ 50 ਕਿਸਾਨਾਂ ਦਾ ਬੇੜਾ ਪਾਕਿਸਤਾਨ ਵੱਲ ਰੁੜ੍ਹਨ ਤੋਂ ਮਸਾਂ ਬਚਿਆ। ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਵਾਪਸ ਪਰਤ ਰਹੇ ਸਨ। ਬੇੜਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਫੀ ਦੂਰ ਤੱਕ ਦਰਿਆ ਵਿੱਚ ਚਲਿਆ ਗਿਆ, ਜਿਸ ਨੂੰ ਕੁਝ ਹਿੰਮਤੀ ਕਿਸਾਨਾਂ ਨੇ ਛੋਟੀ ਬੇੜੀ ਰਾਹੀਂ ਰੱਸੇ ਦੀ ਮਦਦ ਨਾਲ ਕਿਨਾਰੇ ’ਤੇ ਲਿਆਂਦਾ। ਪਿੰਡ ਗਜਨੀਵਾਲਾ ਦੇ ਕਿਸਾਨਾਂ ਦੀ ਜ਼ਮੀਨ ਸਤਲੁਜ ਦਰਿਆ ਤੋਂ ਪਾਰ ਹੋਣ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਖੇਤੀ ਕਰਨ ਲਈ ਆਪਣੀਆਂ ਜ਼ਮੀਨਾਂ ਵਿੱਚ ਬੇੜੇ ਰਾਹੀਂ ਦਰਿਆ ਤੋਂ ਪਾਰ ਜਾਣਾ ਪੈਂਦਾ ਹੈ ਅਤੇ ਸ਼ਾਮ ਨੂੰ ਰੋਜ਼ਾਨਾ ਵਾਪਸ ਆਉਣਾ ਪੈਂਦਾ ਹੈ। ਉਕਤ ਪਿੰਡ ਦੀ ਕਰੀਬ 2500 ਤੋਂ 3000 ਏਕੜ ਦੇ ਕਰੀਬ ਜ਼ਮੀਨ ਦਰਿਆ ਤੋਂ ਪਾਰ ਹੈ।