ਸ੍ਰੀਨਗਰ : ਵੀਰਵਾਰ ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹੇ ਕਿਸ਼ਤਵਾੜ ਦੇ ਪੱਡਰ ਵਿੱਚ ਬੱਦਲ ਫਟਣ ਕਾਰਨ 38 ਵਿਅਕਤੀਆਂ ਦੀ ਮੌਤ ਹੋ ਗਈ। ਇਹ ਗਿਣਤੀ ਹੋਰ ਵਧ ਸਕਦੀ ਹੈ। ਪ੍ਰਭਾਵਤ ਖੇਤਰ ’ਚ 200 ਤੋਂ 300 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮਛੈਲ ਮਾਤਾ ਯਾਤਰਾ ਦੇ ਰਸਤੇ ’ਤੇ ਸਥਿਤ ਪਿੰਡ ਚਸੋਤੀ ’ਚ ਬੱਦਲ ਫਟਣ ਤੋਂ ਬਾਅਦ ਫੌਜ ਸਮੇਤ ਬਚਾਅ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਇਲਾਕੇ ਨੂੰ ਜਾਣ ਵਾਲੀਆਂ ਸੜਕਾਂ ਤਬਾਹ ਹੋ ਗਈਆਂ ਹਨ। ਬੁੱਧਵਾਰ ਦੇਰ ਰਾਤ ਤੋਂ ਇਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਦਾ ਵਹਾਅ ਪਹਿਲਾਂ ਹੀ ਵਧ ਰਿਹਾ ਸੀ। ਘਟਨਾ ਤੋਂ ਬਾਅਦ ਮੰਦਰ ਦੀ ਸਾਲਾਨਾ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


