21 ਹਜ਼ਾਰ ਦਾ ਯੋਗਦਾਨ

0
124

ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਕਾਮਯਾਬੀ ਲਈ ਜ਼ਿਲ੍ਹਾ ਮੋਗਾ ਦੇ ਮਰਹੂਮ ਕਮਿਊਨਿਸਟ ਆਗੂਆਂ ਤੇ ਹਮਦਰਦਾਂ ਦੇ ਪਰਵਾਰਾਂ ਵੱਲੋਂ ਬਹੁਤ ਉਤਸ਼ਾਹ ਨਾਲ ਫੰਡ ਮੁਹਿੰਮ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਮਰਹੂਮ ਕਾਮਰੇਡ ਰੱਖਾ ਸਿੰਘ ਘੋਲੀਆ ਅਤੇ ਉਨ੍ਹਾ ਦੇ ਸਪੁੱਤਰ ਮਰਹੂਮ ਰਿਟਾਇਰਡ ਡਿਪਟੀ ਡੀ ਈ ਓ ਤੇ ਅਧਿਆਪਕ ਆਗੂ ਦਲੀਪ ਸਿੰਘ ਘੋਲੀਆ ਦੇ ਪਰਵਾਰ ਵੱਲੋਂ ਸਹਾਇਤਾ ਪਹੁੰਚੀ ਹੈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਡਾਕਟਰ ਇੰਦਰਵੀਰ ਗਿੱਲ ਦੀ ਅਪੀਲ ’ਤੇ ਰਿਟਾਇਰਡ ਐਕਸੀਅਨ ਪੁੱਡਾ ਰਣਜੀਤ ਸਿੰਘ ਸਪੁੱਤਰ ਕਾਮਰੇਡ ਰੱਖਾ ਸਿੰਘ, ਨਹਿਰੀ ਵਿਭਾਗ ’ਚੋਂ ਰਿਟਾਇਰਡ ਐਕਸੀਅਨ ਜਗਤਾਰ ਸਿੰਘ ਸਪੁੱਤਰ ਦਲੀਪ ਸਿੰਘ ਘੋਲੀਆ ਨੇ 21000 ਰੁਪਏ ਦੋਵਾਂ ਦੀ ਯਾਦ ਵਿੱਚ ਭੇਟ ਕੀਤੇ।
ਕੁਲਦੀਪ ਭੋਲਾ ਨੇ ਫੰਡ ਦੇਣ ਸਮੇਂ ਮੌਜੂਦ ਪਰਵਾਰ ਦੇ ਬਾਕੀ ਮੈਂਬਰਾਂ ਜਗਤਾਰ ਸਿੰਘ ਦੀ ਧਰਮ ਪਤਨੀ ਬੀਬੀ ਨਰਿੰਦਰ ਕੌਰ ਅਤੇ ਸਪੁੱਤਰ ਡਾਕਟਰ ਉਪਿੰਦਰ ਸਿੰਘ, ਜੋ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ ਸੀ ਐੱਮ ਐੱਸ ਐਸੋਸੀਏਸ਼ਨ ਦੇ ਸਹਾਇਕ ਸਕੱਤਰ ਹਨ ਦਾ ਜ਼ਿਲ੍ਹਾ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।