ਅਣਖੀ ਇਬਰਾਹੀਮਪੁਰੀ ਦਾ ਜਰਮਨੀ ’ਚ ਦੇਹਾਂਤ

0
118

ਸਾਊਥਾਲ : ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿੱਚ ਪਿਛਲੇ 45 ਸਾਲਾਂ ਤੋਂ ਵਸਦੇ ਪੰਜਾਬੀ ਲੇਖਕ ਪਰਮਜੀਤ ਸਿੰਘ ਅਣਖੀ ਇਬਰਾਹੀਮਪੁਰੀ (73) ਦਾ 11 ਅਗਸਤ ਨੂੰ ਦੇਹਾਂਤ ਗਿਆ। ਅਣਖੀ ਪਿੱਛੋਂ ਗੜ੍ਹਸ਼ੰਕਰ ਲਾਗਲੇ ਪਿੰਡ ਇਬਰਾਹੀਮਪੁਰ ਤੋਂ ਸਨ। ਉਹ ਆਪਣੇ ਪਿੱਛੇ ਧਰਮ ਪਤਨੀ, ਪੁੱਤਰ ਅਤੇ ਦੋ ਬੇਟੀਆਂ ਛੱਡ ਗਏ ਹਨ। ਅਣਖੀ ਦੇ ਵਿਛੋੜੇ ’ਤੇ ਜਰਮਨ ਤੋਂ ਵਿਸਾਖਾ ਸਿੰਘ, ਸੁੱਚਾ ਸਿੰਘ ਨਰ, ਜਸਪਾਲ ਕੌਰ (ਮਿਸਿਜ਼ ਕੇਹਰ ਸ਼ਰੀਫ਼), ਹਾਲੈਂਡ ਤੋਂ ਜੋਗਿੰਦਰ ਬਾਠ, ਯੂ ਕੇ ਤੋਂ ਜਸਵੀਰ ਦੂਹੜਾ, ਰਾਣੋ ਜੰਗ, ਰਘੁਬੀਰ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਹਰਭਜਨ ਕੌਰ ਧੀਰ, ਅਮਰ ਜਿਉਤੀ, ਪ੍ਰੀਤ ਸੰਧਾਵਾਲੀਆ, ਹਰੀਸ਼ ਮਲਹੋਤਰਾ, ਗੁਰਪਾਲ ਸਿੰਘ ਅਤੇ ਹੋਰਨਾਂ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ।