ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਣ ਵਾਲੇ ਮੁਲਕਾਂ ਉਤੇ ਉਨ੍ਹਾ ਦਾ ਮੁਲਕ ਹੋਰ ਵਾਧੂ ਟੈਰਿਫ ਨਹੀਂ ਲਗਾ ਸਕਦਾ। ਅਜਿਹਾ ਖਦਸ਼ਾ ਸੀ ਕਿ ਜੇ ਅਮਰੀਕਾ ਵੱਲੋਂ ਵਾਧੂ ਟੈਰਿਫ ਲਾਉਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਇਹ ਭਾਰਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਪਹਿਲਾਂ ਸ਼ੁੱਕਰਵਾਰ ਕਿਹਾ, “ਖੈਰ, ਪੁਤਿਨ ਨੇ ਇੱਕ ਤੇਲ ਗਾਹਕ ਗੁਆ ਲਿਆ ਹੈ, ਜੋ ਕਿ ਭਾਰਤ ਹੈ, ਜੋ ਕਰੀਬ 40 ਫੀਸਦੀ ਤੇਲ ਖਰੀਦ ਰਿਹਾ ਸੀ। ਚੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਬਹੁਤ ਕੁਝ ਕਰ ਰਿਹਾ ਹੈ… ਅਤੇ ਜੇ ਮੈਂ ਉਹ ਕੀਤਾ ਜਿਸ ਨੂੰ ਸੈਕੰਡਰੀ ਪਾਬੰਦੀਆਂ ਕਿਹਾ ਜਾਂਦਾ ਹੈ, ਜਾਂ ਸੈਕੰਡਰੀ ਟੈਰਿਫ, ਤਾਂ ਇਹ ਉਨ੍ਹਾਂ ਦੇ ਦਿ੍ਰਸ਼ਟੀਕੋਣ ਤੋਂ ਬਹੁਤ ਤਬਾਹਕੰੁਨ ਹੋਵੇਗਾ। ਜੇ ਮੈਨੂੰ ਅਜਿਹਾ ਕਰਨਾ ਪਵੇ, ਤਾਂ ਮੈਂ ਕਰਾਂਗਾ, ਪਰ ਸ਼ਾਇਦ ਮੈਨੂੰ ਅਜਿਹਾ ਨਹੀਂ ਕਰਨਾ ਪਵੇਗਾ।’’



