ਲੁਧਿਆਣਾ (ਭਾਟੀਆ, ਕਥੂਰੀਆ)
ਮੰਗਲਵਾਰ ਵੱਡੇ ਤੜਕੇ ਕਾਰ ਦੇ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ਵਿਚ ਵੱਜਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਖੁਸ਼ੀ (3), ਮਾਹੀ (5), ਸੰਜਨਾ (30), ਜੈਸਮੀਨ ਅਤੇ ਰਾਜੇਸ਼ ਵਜੋਂ ਹੋਈ ਹੈ ਜੋ ਕਿ ਪੁਰਾਣੀ ਮਾਧੋਪੁਰੀ ਦੇ ਰਹਿਣ ਵਾਲੇ ਸਨ। ਰਾਜੇਸ਼ ਦੀ ਪਤਨੀ ਪਿ੍ਰਆ ਨੂੰ ਕਿ੍ਰਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵਿਆਹ ’ਚ ਸ਼ਾਮਲ ਹੋ ਕੇ ਘਰ ਪਰਤ ਰਿਹਾ ਸੀ। ਕਰੀਬ 2.45 ਵਜੇ ਚੰਡੀਗੜ੍ਹ ਰੋਡ ’ਤੇ ਫੋਰਟਿਸ ਹਸਪਤਾਲ ਨੇੜੇ ਹਾਦਸਾ ਵਾਪਰਿਆ। ਕਾਰ ਨੂੰ ਰਾਜੇਸ਼ ਚਲਾ ਰਿਹਾ ਸੀ। ਜੀਵਨ ਨਗਰ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਜਾਂਚ ਕਰਨ ’ਤੇ ਸਾਹਮਣੇ ਆਇਆ ਹੈ ਕਿ ਕਾਰ ਦੀ ਸਪੀਡ 100 ਤੋਂ ਵੱਧ ਸੀ।