ਸ੍ਰੀਨਗਰ : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਜ਼ੋਜੀਲਾ ਦੱਰੇ ਤੋਂ ਲੰਘਦਿਆਂ ਕੈਬ ਡੂੰਘੀ ਖੱਡ ‘ਚ ਡਿੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ | ਬੁੱਧਵਾਰ ਦੇਰ ਰਾਤ ਕੈਬ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਤੋਂ ਤਿਲਕ ਕੇ ਖੱਡ ‘ਚ ਜਾ ਡਿੱਗੀ | ਜ਼ੋਜੀਲਾ ਦੱਰਾ ਕਰੀਬ 3,400 ਮੀਟਰ ਦੀ ਉਚਾਈ ‘ਤੇ ਹੈ | ਟੈਕਸੀ ਕਾਰਗਿਲ ਤੋਂ ਸ੍ਰੀਨਗਰ ਜਾ ਰਹੀ ਸੀ | ਮਿ੍ਤਕਾਂ ਦੀ ਪਛਾਣ ਅਜ਼ਹਰ ਇਕਬਾਲ (ਡਰਾਈਵਰ) ਵਾਸੀ ਪੁੰਛ, ਅੰਕਿਤ ਦਲੀਪ ਵਾਸੀ ਗੁਜਰਾਤ, ਗਾਂਧੀ ਮਾਰਮੂ ਅਤੇ ਉਸ ਦੇ ਪਿਤਾ ਮੰਗਲ ਮਾਰਮੂ ਵਾਸੀ ਝਾਰਖੰਡ, ਰਣਜੀਤ ਕੁਮਾਰ ਵਾਸੀ ਪੰਜਾਬ, ਮੁਹੰਮਦ ਅਸਲਮ ਪਾਰੇ ਵਾਸੀ ਕੁਲਗਾਮ (ਜੰਮੂ-ਕਸ਼ਮੀਰ), ਯੂ ਪੀ ਵਾਸੀ ਨਾਇਬ ਸੂਬੇਦਾਰ ਨਾਇਕ ਚੰਦ, ਛੱਤੀਸਗੜ੍ਹ ਵਾਸੀ ਦਿਲੇਸ਼ਵਰ ਸਿੱਧਰ ਅਤੇ ਸੁਨੀਲ ਲਾਲ ਵਜੋਂ ਹੋਈ ਹੈ | ਪੁਲਸ, ਫੌਜ ਤੇ ਲੋਕਾਂ ਨੇ ਮੌਕੇ ਤੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਤੇ ਪੰਜ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਉਹ ਦਮ ਤੋੜ ਗਏ |