ਜਗਜੀਤ ਸਿੰਘ ਆਨੰਦ ਯਾਦਗਾਰੀ ਸੈਮੀਨਾਰ 23 ਨੂੰ

0
100

ਜਲੰਧਰ (ਰਾਜੇਸ਼ ਥਾਪਾ)
21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੇ ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਨੂੰ ਸਮਰਪਿਤ ਜਗਜੀਤ ਸਿੰਘ ਆਨੰਦ ਯਾਦਗਾਰੀ ਸੈਮੀਨਾਰ ‘ਵਰਤਮਾਨ ਹਾਲਾਤ ਵਿੱਚ ਪ੍ਰਗਤੀਸ਼ੀਲ ਪੱਤਰਕਾਰੀ ਦੀ ਭੂਮਿਕਾ’, ਜੋ ਕਿ 23 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾ ਰਿਹਾ ਹੈ, ਦਾ ਸੱਦਾ ਪੱਤਰ ਦੇਣ ਲਈ ਪ੍ਰਬੰਧਕੀ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਪੁੱਜੀ। ਡਾ. ਵਰਿੰਦਰ ਸਿੰਘ ਮੁਖੀ ਲਾਅ ਵਿਭਾਗ, ਪ੍ਰੋਫੈਸਰ ਰੂਪਮ ਜਗੋਤਾ, ਡਾ. ਨਿਰਮਲਾ ਦੇਵੀ, ਡਾ. ਨਮਰਤਾ ਜੋਸ਼ੀ ਮੁਖੀ ਪੱਤਰਕਾਰਤਾ ਵਿਭਾਗ ਤੇ ਡਾ. ਚਰਨ ਕੰਵਲ ਵਾਲੀਆ ਨੂੰ ਅਜੇ ਯਾਦਵ ਸੰਪਾਦਕ ‘ਆਪਣੀ ਮਿੱਟੀ ਆਪਣੇ ਲੋਕ’, ਐਡਵੋਕੇਟ ਗੁਰਜੀਤ ਕਾਹਲੋਂ, ਐਡਵੋਕੇਟ ਰਜਿੰਦਰ ਮੰਡ ਪ੍ਰਬੰਧਕ ਗੁਰਮੀਤ ਸਿੰਘ ਸ਼ੁਗਲੀ ਯਾਦਗਾਰੀ ਟਰੱਸਟ ਨੇ ਸੱਦਾ ਪੱਤਰ ਸੌਂਪਿਆ।