ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਸਫਲਤਾ ਲਈ ਕਮਿਊਨਿਸਟ ਪਰਵਾਰਾਂ ਵੱਲੋਂ ਪਾਰਟੀ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਇਸੇ ਲੜੀ ਵਜੋਂ ਮਰਹੂਮ ਕਾਮਰੇਡ ਅਜੀਤ ਸਿੰਘ ਸਿਲੋਮਾਸਕੋ (ਰੋਪੜ ), ਜਿਨ੍ਹਾ ਆਖ਼ਰੀ ਸਾਹਾਂ ਤੱਕ ਲਾਲ ਝੰਡੇ ਨੂੰ ਉੱਚਾ ਰੱਖਿਆ ਅਤੇ ਰੋਪੜ ਜ਼ਿਲ੍ਹੇ ਵਿੱਚ ਖੇਤ ਮਜ਼ਦੂਰ ਲਹਿਰ ਉਸਾਰਨ ਵਿੱਚ ਅਹਿਮ ਭੂਮਿਕਾ ਨਿਭਾਈ, ਦੇ ਸਪੁੱਤਰ ਧਰਮਵੀਰ ਸਿੰਘ ਨੇ ਡਾਕਟਰ ਇੰਦਰਵੀਰ ਗਿੱਲ ਦੀ ਅਪੀਲ ’ਤੇ ਦੂਜੀ ਕਿਸ਼ਤ ਵਜੋਂ ਸੂਬਾ ਪਾਰਟੀ ਨੂੰ 21000 ਰੁਪਏ ਸਹਾਇਤਾ ਭੇਜੀ ਹੈ। ਪਹਿਲੀ ਕਿਸ਼ਤ ਵਜੋਂ 10000 ਰੁਪਏ ਕਾਮਰੇਡ ਲਾਲ ਬਹਾਦਰ ਨੂੰ ਪਹਿਲਾਂ ਹੀ ਭੇਜ ਚੁੱਕੇ ਹਨ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਇਹ ਜਾਣਕਾਰੀ ਮਿਲਣ ਉਪਰੰਤ ਧਰਮਵੀਰ ਸਿੰਘ ਦਾ ਇਸ ਮਹਾਨ ਕਾਰਜ ਲਈ ਯੋਗਦਾਨ ਪਾਉਣ ਲਈ ਸ਼ੁਕਰੀਆ ਅਦਾ ਕੀਤਾ ਹੈ ।





