ਲੰਡਨ : ਭਾਰਤੀ ਕਾਰੋਬਾਰੀ ਅਤੇ ਹਾਊਸ ਆਫ ਲਾਰਡਜ਼ ਦੇ ਮੈਂਬਰ, ਲਾਰਡ ਸਵਰਾਜ ਪਾਲ ਦਾ ਵੀਰਵਾਰ ਸ਼ਾਮ ਨੂੰ ਲੰਡਨ ਵਿੱਚ 94 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਯੂ ਕੇ ਆਧਾਰਤ ਕਪਾਰੋ ਗਰੁੱਪ ਆਫ ਇੰਡਸਟ੍ਰੀਜ਼ ਦੇ ਬਾਨੀ ਲਾਰਡ ਪਾਲ ਦਾ ਦੇਹਾਂਤ ਹਸਪਤਾਲ ’ਚ ਹੋਇਆ। ਲਾਰਡ ਪਾਲ ਦਾ ਜਨਮ 18 ਫਰਵਰੀ, 1931 ਨੂੰ ਜਲੰਧਰ ਵਿੱਚ ਹੋਇਆ ਸੀ।



