‘ਵਰਤਮਾਨ ਹਾਲਾਤ ’ਚ ਪ੍ਰਗਤੀਸ਼ੀਲ ਪੱਤਰਕਾਰੀ ਦੀ ਭੂਮਿਕਾ’ ’ਤੇ ਹੋਵੇਗੀ ਚਰਚਾ
ਜਲੰਧਰ : ਪੰਜਾਬੀ ਪੱਤਰਕਾਰਤਾ ਦੇ ਥੰਮ ਤੇ ਅਦਾਰਾ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਨੂੰ ਸਮਰਪਤ ‘ਵਰਤਮਾਨ ਹਾਲਾਤ ’ਚ ਪ੍ਰਗਤੀਸ਼ੀਲ ਪੱਤਰਕਾਰੀ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ 23 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਕਰਾਇਆ ਜਾ ਰਿਹਾ ਹੈ। ਇਹ ਸੈਮੀਨਾਰ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂਸੰਮੇਲਨ ਦੇ ਸੰਦਰਭ ਵਿੱਚ ਕਰਾਇਆ ਜਾ ਰਿਹਾ ਹੈ। ‘ਗੁਰਮੀਤ ਸਿੰਘ ਸ਼ੁਗਲੀ ਯਾਦਗਾਰੀ ਟਰੱਸਟ’ ਵੱਲੋਂ ਕਰਾਏ ਜਾ ਰਹੇ ਇਸ ਸੈਮੀਨਾਰ ਬਾਰੇ ਐਡਵੋਕੇਟ ਰਜਿੰਦਰ ਮੰਡ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ, ਸ੍ਰੀ ਸਤਨਾਮ ਸਿੰਘ ਮਾਣਕ, ਡਾ. ਕਮਲੇਸ਼ ਦੁੱਗਲ, ਲਖਵਿੰਦਰ ਸਿੰਘ ਜੌਹਲ, ਜਸ ਮੰਡ, ਸਵਰਨ ਸਿੰਘ ਟਹਿਣਾ, ਡਾ. ਕੁਲਦੀਪ ਸਿੰਘ, ਨਰਿੰਦਰ ਕੌਰ ਸੋਹਲ ਤੇ ਅਜੇ ਯਾਦਵ ਵਿਚਾਰ ਪੇਸ਼ ਕਰਨਗੇ। ਪ੍ਰਧਾਨਗੀ ਮੰਡਲ ਵਿੱਚ ਡਾ. ਜਸਪਾਲ ਸਿੰਘ ਰੰਧਾਵਾ, ਸਤਨਾਮ ਸਿੰਘ ਮਾਣਕ, ਕਾ. ਚੰਦ ਫ਼ਤਹਿਪੁਰੀ ਤੇ ਕਾ. ਪਿ੍ਰਥੀਪਾਲ ਮਾੜੀਮੇਘਾ ਹੋਣਗੇ।
ਸਮਾਗਮ ਦਾ ਮੰਚ ਸੰਚਾਲਨ ਬੀਰ ਰਹੀਮਪੁਰੀ ਵੱਲੋਂ ਕੀਤਾ ਜਾਵੇਗਾ।





