ਹਰਨੇਕ ਸਿੰਘ ਗਿੱਲ ਵੱਲੋਂ 21 ਹਜ਼ਾਰ ਦੀ ਸਹਾਇਤਾ

0
99

ਮੋਗਾ : ਹਰਨੇਕ ਸਿੰਘ ਗਿੱਲ ਸਾਬਕਾ ਲੈਕਚਰਾਰ ਡਾਈਟ ਫਰੀਦਕੋਟ ਤੇ ਅਧਿਆਪਕ ਲਹਿਰ ਦੇ ਆਗੂ ਨੇ ਪਾਰਟੀ ਦੇ ਮਹਾਂ-ਸੰਮੇਲਨ ਲਈ ਸੀ ਪੀ ਆਈ ਮੋਗਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਦੀ ਅਪੀਲ ’ਤੇ ਆਪਣੇ ਪੁੱਤਰ ਬਲਰਾਜ ਸਿੰਘ ਗਿੱਲ ਰਾਹੀਂ 21000 ਰੁਪਏ ਦੀ ਸਹਾਇਤਾ ਡਾਕਟਰ ਇੰਦਰਵੀਰ ਗਿੱਲ ਨੂੰ ਭੇਜੀ ਹੈ। ਹਰਨੇਕ ਸਿੰਘ ਗਿੱਲ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਸੱਤਪਾਲ ਡਾਂਗ ਦੇ ਵੱਡੇ ਉਪਾਸ਼ਕ ਹਨ ਅਤੇ ਮਰਹੂਮ ਕਾਮਰੇਡ ਰਣਧੀਰ ਗਿੱਲ ਦੇ ਬਹੁਤ ਹੀ ਨੇੜਲੇ ਮਿੱਤਰ ਤੇ ਸਾਥੀ ਰਹੇ। ਕੁਲਦੀਪ ਭੋਲਾ ਨੇ ਇਸ ਸਹਾਇਤਾ ਲਈ ਹਰਨੇਕ ਸਿੰਘ ਗਿੱਲ ਪੰਜਗਰਾਈਂ ਕਲਾਂ ਅਤੇ ਪਰਵਾਰ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ