ਬਿਹਾਰ ’ਚ ਸਾਂਝਾ ਚੋਣ ਮੈਨੀਫੈਸਟੋ ਜਾਰੀ ਕਰਾਂਗੇ : ਰਾਹੁਲ

0
100

ਅਰਰੀਆ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਦੇ ਸਾਰੇ ਹਲਕਿਆਂ ’ਚ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਨਤੀਜੇ ਸਾਰਥਕ ਹੋਣਗੇ।
‘ਵੋਟ ਅਧਿਕਾਰ ਯਾਤਰਾ’ ਦੌਰਾਨ ਬਿਹਾਰ ਦੇ ਅਰਰੀਆ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾ ਚੋਣ ਕਮਿਸ਼ਨ ਅਤੇ ਭਾਜਪਾ ਵਿਚਕਾਰ ਮਿਲੀਭੁਗਤ ਦਾ ਦੋਸ਼ ਦੁਹਰਾਇਆ। ਉਨ੍ਹਾ ਕਿਹਾ ਕਿ ਇਸ ਸਾਲ ਦੇ ਅੰਤ ਵਿੱਚ ਚੋਣਾਂ ਲਈ ਇੰਡੀਆ ਗੱਠਜੋੜ ਇੱਕ ਸਾਂਝਾ ਚੋਣ ਮੈਨੀਫੈਸਟੋ ਲੈ ਕੇ ਆਵੇਗਾ। ਉਨ੍ਹਾ ਕਿਹਾ, ‘ਯਾਤਰਾ ਸਫਲ ਰਹੀ ਅਤੇ ਲੋਕ ਜਥੇਬੰਦਕ ਤੌਰ ’ਤੇ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ। ਇਹ ਸਪੱਸ਼ਟ ਹੈ ਕਿ ਬਿਹਾਰ ਦੇ ਕਰੋੜਾਂ ਲੋਕ ਵੋਟ ਚੋਰੀ ਦੇ ਸਾਡੇ ਦਾਅਵੇ ’ਤੇ ਵਿਸ਼ਵਾਸ ਕਰਦੇ ਹਨ, ਜਿਸ ਕਾਰਨ ਤੁਸੀਂ ਇਹ ਜਵਾਬ ਦੇਖ ਸਕਦੇ ਹੋ। ਚੋਣ ਕਮਿਸ਼ਨ ਦਾ ਕੰਮ ਸਹੀ ਵੋਟਰ ਸੂਚੀ ਦੇਣਾ ਹੈ, ਜੋ ਉਨ੍ਹਾਂ ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿੱਚ ਨਹੀਂ ਕੀਤਾ।’
ਪਿ੍ਰਅੰਕਾ ਗਾਂਧੀ 26-27 ਅਗਸਤ ਨੂੰ ਸੁਪੌਲ ਤੇ ਸੀਤਾਮੜ੍ਹੀ ਵਿੱਚ ਵੋਟ ਅਧਿਕਾਰ ਯਾਤਰਾ ’ਚ ਸ਼ਾਮਲ ਹੋਵੇਗੀ। ਉਹ ਮਹਿਲਾਵਾਂ ਦੇ ਤਿਉਹਾਰ ਹਰਤਾਲਿਕਾ ਤੀਜ ਦੌਰਾਨ ਬਿਹਾਰ ਆਵੇਗੀ।