ਮਾਨਸਾ/ਜੋਗਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੀ 100ਵੀਂ ਵਰੇ੍ਹਗੰਢ ਮੌਕੇ ਅਤੇ 25ਵੇਂ ਮਹਾਂ-ਸੰਮੇਲਨ ਚੰਡੀਗੜ੍ਹ ਨੂੰ ਸਮਰਪਿਤ ਉੱਘੇ ਦੇਸ਼ ਭਗਤ, ਪਰਜਾ ਮੰਡਲ ਅਤੇ ਮੁਜ਼ਾਰਾ ਲਹਿਰ ਦੇ ਮੋਢੀ ਮਹਾਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 23ਵੀਂ ਬਰਸੀ ਜੋਗਾ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਕਮਿਊਨਿਸਟ ਆਗੂ ਮਾਸਟਰ ਧੰਨ ਸਿੰਘ ਝੱਲੀ, ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਜੋਗਾ, ਐਡਵੋਕੇਟ ਕੁਲਵਿੰਦਰ ਸਿੰਘ ਉਡਤ, ਜਥੇਦਾਰ ਮਲਕੀਤ ਸਿੰਘ ਜੋਗਾ ਨਗਰ ਪੰਚਾਇਤ, ਬ੍ਰਾਂਚ ਸਕੱਤਰ ਸੁਖਰਾਜ ਸਿੰਘ ਜੋਗਾ, ਕਾਮਰੇਡ ਭਜਨ ਸਿੰਘ ਆਦਿ ਆਗੂਆਂ ਵੱਲੋਂ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਕੀਤੀ ਗਈ। ਬਰਸੀ ਸਮਾਗਮ ਦੌਰਾਨ ਕਹਾਣੀਕਾਰ ਤੇ ਉੱਘੇ ਚਿੰਤਕ ਦਰਸ਼ਨ ਜੋਗਾ ਨੇ ਕਾਮਰੇਡ ਜੋਗਾ ਦੇ ਸੰਘਰਸ਼ਮਈ ਇਤਿਹਾਸ ਤੇ ਜੀਵਨੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁੱਟ ਰਹਿਤ ਸਮਾਜ ਸਿਰਜਣ ਤੇ ਸਰਮਾਏਦਾਰੀ ਪ੍ਰਬੰਧ ਖ਼ਿਲਾਫ਼ ਦੇਸ਼ ਭਗਤਾਂ ਤੇ ਕਾਮਰੇਡ ਜੋਗਾ ਦੀ ਸੋਚ ’ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ ਹੈ, ਕਿਉਕਿ ਸੰਘ ਪਰਵਾਰ ਫਿਰਕਾਪ੍ਰਸਤ ਤੇ ਰਾਸ਼ਟਰਵਾਦ ਦੇ ਨਾਅਰੇ ਜ਼ਰੀਏ ਦੇਸ਼ ਨੂੰ ਤੋੜਨ ਦੇ ਮਨਸੂਬੇ ਨਾਲ ਭਾਈਚਾਰਕ ਸਾਂਝ ’ਚ ਵੰਡੀਆਂ ਪਾ ਰਿਹਾ ਹੈ। ਸੰਵਿਧਾਨ, ਸੰਵਿਧਾਨਕ ਸੰਸਥਾਵਾਂ, ਲੋਕਤੰਤਰ, ਧਰਮ ਨਿਰਪੱਖਤਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਲੋਕਾਂ ਤੋਂ ਵੋਟਾਂ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ, ਜਿਸ ਸੰਬੰਧੀ ਚੰਡੀਗੜ੍ਹ ਵਿਖੇ 21 ਤੋਂ 25 ਸਤੰਬਰ ਤੱਕ ਸੀ ਪੀ ਆਈ ਵੱਲੋਂ ਮਹਾਂ-ਸੰਮੇਲਨ ਮੌਕੇ ਚਰਚਾ ਕੀਤੀ ਜਾਵੇਗੀ ਅਤੇ ਪਾਰਟੀ ਦੇ 100ਵੇਂ ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।
ਪੰਜਾਬ ਏਟਕ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਦੇ ਰਾਹ ਪੈ ਚੁੱਕੀ ਹੈ, ਲੈਂਡ ਪੂਲਿੰਗ ਪਾਲਿਸੀ ਸਮੇਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਤਤਪਰ ਹੈ।ਉਹਨਾ ਕਿਹਾ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਜ਼ਬਰਦਸਤ ਵਿਰੋਧ ਨੇ ਸਰਕਾਰ ਨੂੰ ਪਿਛਲਖੁਰੀਂ ਮੁੜਨ ਲਈ ਮਜਬੂਰ ਕਰ ਦਿੱਤਾ ਹੈ। ਉਹਨਾ ਕਾਮਰੇਡ ਜੋਗਾ ਦੀ ਸੋਚ ਨੂੰ ਹਰ ਇਕ ਦੀ ਸਮਝ ਦਾ ਹਿੱਸਾ ਬਣਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਮੇਘ ਰਾਜ ਰੱਲਾ ਦੀ ਨਾਟਕ ਟੀਮ ਨੇ ਕੋਰੀਓਗਰਾਫੀਆਂ ਤੇ ਨਾਟਕ ਪੇਸ਼ ਕੀਤੇ।ਇਸ ਮੌਕੇ ਮਾਸਟਰ ਰੇਵਤੀ ਪ੍ਰਸਾਦ ਦੇ ਕਵੀਸ਼ਰੀ ਜਥੇ ਵੱਲੋਂ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ।ਬਰਸੀ ਸਮਾਗਮ ਨੂੰ ਭਰਾਤਰੀ ਧਿਰਾਂ ਮੇਘ ਨਾਥ ਬਠਿੰਡਾ, ਮਾਸਟਰ ਬਿੱਕਰ ਸਿੰਘ ਰੱਲਾ, ਸਰਬਜੀਤ ਸਿੰਘ ਧੂਰੀ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਰਾਮ ਰਿਖੀ, ਸਾਬਕਾ ਸਰਪੰਚ ਚਰਨਜੀਤ ਸਿੰਘ ਮਾਖਾ, ਹਰਭਜਨ ਸਿੰਘ ਰੱਲਾ ਸਰਪੰਚ, ਸਾਬਕਾ ਸਰਪੰਚ ਰਣਜੀਤ ਸਿੰਘ ਰਾਏਕੋਟ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉਡਤ ਨੇ ਬਾਖੂਬੀ ਨਿਭਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੰਤ ਕੌਰ ਵਾਈਸ ਪ੍ਰਧਾਨ, ਗੁਰਮੇਲ ਕੌਰ ਐੱਮ ਸੀ, ਮਲਕੀਤ ਸਿੰਘ ਫੌਜੀ ਐੱਮ ਸੀ, ਗੁਰਜੀਤ ਕੌਰ ਐੱਮ ਸੀ, ਅੰਗਰੇਜ਼ ਕੌਰ ਐੱਮ ਸੀ, ਰਾਜਦੀਪ ਕੌਰ ਐੱਮ ਸੀ, ਨਰਿੰਦਰਪਾਲ ਸਿੰਘ ਸੁੱਖਾ ਐੱਮ ਸੀ, ਮਹਿੰਦਰ ਸਿੰਘ ਐੱਮ ਸੀ, ਗੁਰਚਰਨ ਸਿੰਘ ਐੱਮ ਸੀ, ਗੁਰਜੰਟ ਸਿੰਘ ਐੱਮ ਸੀ, ਸਾਬਕਾ ਪ੍ਰਧਾਨ ਮੇਘਾ ਜੋਗਾ, ਡਾ. ਸਤਪਾਲ ਸਿੰਘ ਬੱਗਾ ਤੇ ਬੰਤ ਸਿੰਘ ਮਾਖਾ ਆਦਿ ਵੀ ਸ਼ਾਮਲ ਸਨ।





