ਚੌਕੀਮਾਨ/ਬੱਧਨੀ ਕਲਾਂ/ਲੁਧਿਆਣਾ (ਬਲਬੀਰ ਸਿੰਘ ਮਾਨ/ਮਨੋਜ/ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਦੇ ਸੰਬੰਧ ’ਚ 21 ਅਗਸਤ ਤੋਂ ਹੁਸੈਨੀਵਾਲਾ ਤੋਂ ਚੱਲੇ ਚੇਤਨਾ ਜਥਾ ਮਾਰਚ ਦਾ ਮੰਗਲਵਾਰ ਜਗਰਾਉ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਮਾਰਚ ਹੁਸੈਨੀਵਾਲਾ, ਫਿਰੋਜ਼ਪੁਰ, ਅਬੋਹਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ ਹੁੰਦਾ ਹੋਇਆ ਬਰਾਸਤਾ ਬੁੱਗੀਪੁਰਾ, ਬੱਧਨੀ, ਢੁੱਡੀਕੇ, ਚੂਹੜ ਚੱਕ ਆਦਿ ਪਿੰਡਾਂ ਅੰਦਰ ਜਾਗਦੀ ਜਮੀਰ ਵਾਲੇ ਲੋਕਾਂ ’ਚ ਜਾਗਰਤੀ ਪੈਦਾ ਕਰਦਾ ਹੋਇਆ ਕਰੀਬ 12 ਵਜੇ ਪਿੰਡ ਨਵਾਂ ਚੂਹੜ ਚੱਕ, ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਪੁੱਜਿਆ, ਜਿੱਥੇ ਜਗਰਾਉ ਦੀ ਰੋਡਵੇਜ਼, ਬਿਜਲੀ ਬੋਰਡ, ਆਸ਼ਾ ਵਰਕਰ, ਖੇਤ ਮਜ਼ਦੂਰ ਯੂਨੀਅਨ, ਸਮੂਹ ਕਿਸਾਨ ਜਥੇਬੰਦੀਆਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਨੇ ਗਰਮਜੋਸ਼ੀ ਨਾਲ ਸੁਖਜਿੰਦਰ ਸਿੰਘ ਮਹੇਸ਼ਰੀ ਦੀ ਅਗਵਾਈ ਵਿੱਚ ਪੁੱਜੇ ਚੇਤਨਾ ਜਥਾ ਮਾਰਚ ਦਾ ਨਿੱਘਾ ਸਵਾਗਤ ਕਰਦਿਆਂ ਲਾਲਾ ਲਾਜਪਤ ਰਾਏ ਦੇ ਬੁੱਤ ਨੂੰ ਨਤਮਸਤਕ ਹੁੰਦਿਆਂ ਚੇਤਨਾ ਰੈਲੀ ਕੀਤੀ, ਜਿਸ ਵਿੱਚ ਸੀ ਪੀ ਆਈ ਦੇ ਆਗੂ ਚਮਕੌਰ ਸਿੰਘ ਬਰਮੀ, ਡੀ ਪੀ ਮੌੜ, ਡਾਕਟਰ ਰਜਿੰਦਰ ਪਾਲ ਔਲਖ, ਮਨਿੰਦਰ ਭਾਟੀਆ, ਚਮਕੌਰ ਸਿੰਘ ਦੌਧਰ, ਜਗਦੀਸ਼ ਸਿੰਘ, ਅਵਤਾਰ ਸਿੰਘ ਗਗੜਾ, ਬਲਵੀਰ ਸਿੰਘ ਮਾਨ, ਹੁਕਮ ਰਾਜ ਦੇਹੜਕਾ, ਕੇਵਲ ਸਿੰਘ ਬਨਵੈਤ ਆਦਿ ਨੇ 21 ਸਤੰਬਰ ਦੀ ਚੰਡੀਗੜ੍ਹ ਰੈਲੀ ਨੂੰ ਕਾਮਯਾਬ ਕਰਨ ਦਾ ਹੋਕਾ ਦਿੱਤਾ। ਉਹਨਾਂ ਆਉਣ ਦਿਨਾਂ ਅੰਦਰ ਤਿੱਖੇ ਸੰਘਰਸ਼ਾਂ ਲਈ ਆਸ਼ਾ ਵਰਕਰ, ਰੋਡਵੇਜ਼, ਬਿਜਲੀ ਬੋਰਡ ਮੁਲਾਜ਼ਮ ਤੇ ਪੈਨਸ਼ਨਰ, ਮੰਡੀਕਰਨ ਬੋਰਡ ਤੇ ਹੋਰ ਕਾਮਿਆਂ ਨੂੰ ਸੱਦਾ ਦਿੱਤਾ। ਆਏ ਸਾਥੀਆਂ ਦਾ ਧੰਨਵਾਦ ਕਰਦੇ ਸਵਰਨ ਸਿੰਘ ਹਠੂਰ ਤੇ ਭਰਪੂਰ ਸਿੰਘ ਸਵੱਦੀ ਨੇ ਆਖਿਆ ਕਿ ਪਾਰਟੀ ਨੂੰ ਕਾਮਯਾਬ ਕਰਨ ਲਈ ਨੌਜਵਾਨੀ ਨੂੰ ਨਾਲ ਲਿਆ ਜਾਵੇ।
ਇਸ ਮੌਕੇ ਸ਼ਹੀਦ ਕਾਮਰੇਡ ਅਵਤਾਰ ਸਿੰਘ ਉਬਰਾਏ ਦੇ ਪਰਵਾਰ ਵੱਲੋਂ ਪਾਰਟੀ ਲਈ ਦਿੱਤੀ ਗਈ 50 ਹਜ਼ਾਰ ਰੁਪਏ ਦੀ ਸਹਾਇਤਾ ਡੀ ਪੀ ਮੌੜ ਜ਼ਿਲ੍ਹਾ ਸਕੱਤਰ ਨੂੰ ਸੌਂਪੀ। ਇਸ ਮੌਕੇ ਬਿਜਲੀ ਬੋਰਡ ਦੇ ਪੈਨਸ਼ਨਰ ਪ੍ਰਧਾਨ ਸਰਕਲ ਮਨਜੀਤ ਸਿੰਘ ਮਨਸੂਰਾਂ ਦੀ ਅਗਵਾਈ ਵਿੱਚ ਜੋਗਿੰਦਰ ਕੁਮਾਰ ਚੀਮਨਾਂ, ਗੁਰਚਰਨ ਸਿੰਘ, ਗੁਰਮੇਲ ਸਿੰਘ, ਹਰਚੰਦ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਰਾਣਾ, ਸੁੱਚਾ ਸਿੰਘ, ਹਰਦਿਆਲ ਸਿੰਘ ਘੁਮਾਣ, ਜਸਮੇਲ ਸਿੰਘ ਮੋਹੀ, ਰਸ਼ਪਾਲ ਸਿੰਘ ਪਾਲੀ, ਸੋਬਨ ਸਿੰਘ, ਮਨਿੰਦਰ ਭਾਟੀਆ ਅਤੇ ਜਗਰਾਉ ਤੋਂ ਰੋਡਵੇਜ਼ ਦੇ ਪੈਨਸ਼ਨਰ ਤੇ ਮੁਲਾਜ਼ਮ ਸਾਥੀ ਦਲਜੀਤ ਸਿੰਘ ਚੂਹੜ ਚੱਕ, ਹਰਪਾਲ ਸਿੰਘ, ਅਮਰਜੀਤ ਕੌਰ ਡੱਲਾ, ਜਸਵੀਰ ਕੌਰ ਕਾਉਕੇ, ਗੁਰਦੇਵ ਸਿੰਘ, ਹਰਨੇਕ ਸਿੰਘ ਭੁੱਲਰ, ਧਰਮ ਸਿੰਘ, ਚੇਤ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ ਬਿੱਲੂ ਆਦਿ ਇਸ ਮੌਕੇ ਹਾਜ਼ਰ ਸਨ। ਰੈਲੀ ਨੂੰ ਸਮਾਪਤ ਕਰਨ ਤੋਂ ਬਾਅਦ ਆਏ ਸਾਥੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਜਗਰਾਉ ਦੇ ਸਾਥੀਆਂ ਨੇ ਕੀਤਾ ਤੇ ਚਾਹ-ਪਾਣੀ ਪੀਣ ਤੋਂ ਉਪਰੰਤ ਜੱਥਾ ਚਮਕੌਰ ਸਿੰਘ, ਡੀਪ ੀ ਮੌੜ ਤੇ ਮਨਿੰਦਰ ਸਿੰਘ ਭਾਟੀਆ ਦੀ ਅਗਵਾਈ ਵਿੱਚ ਚਾਲੇ ਪਾ ਗਿਆ, ਜਿੱਥੇ ਮੁੱਲਾਂਪੁਰ ਦਾਖਾ ਦੇ ਬਾਜ਼ਾਰ ਵਿੱਚ ਮਾਰਚ ਕਰਦੇ ਹੋਏ ਲੁਧਿਆਣਾ ਚੁੰਗੀ ਨੇੜੇ ਅੱੈਮ ਬੀ ਡੀ ਮਾਲ ਦੇ ਸਾਹਮਣੇ ਪੁੱਜਾ, ਜਿੱਥੇ ਲੁਧਿਆਣਾ ਤੋਂ ਪਹੁੰਚੇ ਸਾਥੀਆਂ ਨੇ ਜਥੇ ਦਾ ਨਿੱਘਾ ਸਵਾਗਤ ਕੀਤਾ। ਡਾਕਟਰ ਅਰੁਣ ਮਿੱਤਰਾ ਦੀ ਅਗਵਾਈ ਵਿੱਚ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ 21 ਸਤੰਬਰ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਸੱਦਾ ਦਿੰਦਿਆਂ ਜੱਥਾ ਆਰਤੀ ਚੌਕ, ਘੁਮਾਰ ਮੰਡੀ, ਫੁਹਾਰਾ ਚੌਕ, ਭਾਰਤ ਨਗਰ ਚੌਕ ਹੁੰਦਾ ਹੋਇਆ ਜਗਰਾਉ ਪੁਲ ’ਤੇ ਪਹੁੰਚ ਕੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕ ਨੂੰ ਨਤਮਸਤਕ ਹੋ ਕੇ ਜਥੇ ਦੀ ਸਮਾਪਤੀ ਕੀਤੀ ਗਈ। ਇਹ ਜਥਾ ਬੁੱਧਵਾਰ ਲੁਧਿਆਣਾ ਤੋਂ ਚੱਲ ਕੇ ਦੋਰਾਹਾ, ਕੱਦੋਂ, ਪਾਇਲ, ਮਲੌਦ ਹੁੰਦਾ ਹੋਇਆ ਸ਼ਾਮ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਆਪਣੀ ਚੇਤਨਾ ਯਾਤਰਾ ਨੂੰ ਸਮਾਪਤ ਕਰੇਗਾ।
ਹੁਸੈਨੀਵਾਲਾ ਤੋਂ ਚੱਲਿਆ ਜੱਥਾ ਬੱਧਨੀ ਕਲਾਂ, ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਹੁੰਦਾ ਹੋਇਆ ਚੂਹੜ ਚੱਕ ਤੋਂ ਲੁਧਿਆਣਾ ਜ਼ਿਲੇ੍ਹ ਵਿੱਚ ਦਾਖਲ ਹੋਇਆ। ਗਦਰੀ ਬਾਬਾ ਰੂੜ ਸਿੰਘ ਯਾਦਗਾਰੀ ਗੇਟ ਨਵਾਂ ਚੂਹੜ ਚੱਕ ਵਿਖੇ ਜਿਲ੍ਹਾ ਲੁਧਿਆਣਾ ਦੇ ਸਕੱਤਰ ਡੀ ਪੀ ਮੌਡ, ਜ਼ਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ ਬਰਮੀ, ਐੱਮ ਐੱਸ ਭਾਟੀਆ, ਨਰੇਸ਼ ਗੌੜ, ਰਜਿੰਦਰ ਪਾਲ ਔਲਖ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਸੁਖਜਿੰਦਰ ਮਹੇਸ਼ਰੀ, ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਸਿੰਘ ਭੋਲਾ, ਪਾਰਟੀ ਦੇ ਕੰਟਰੋਲ ਕਮਿਸ਼ਨ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਮਹਿੰਦਰ ਸਿੰਘ ਧੂੜਕੋਟ, ਡਾ. ਇੰਦਰਵੀਰ ਗਿੱਲ ਅਤੇ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਬੱਧਨੀ ਨੇ ਪੌਦੇ ਭੇਟ ਕੀਤੇ। ਲੁਧਿਆਣਾ ਦੇ ਆਗੂਆਂ ਨੇ ਮੋਗਾ ਜ਼ਿਲੇ੍ਹ ਦੀ ਸਮੁੱਚੀ ਟੀਮ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਜਗਜੀਤ ਸਿੰਘ ਬਲਾਕ ਸਕੱਤਰ ਸੀ ਪੀ ਆਈ, ਬਲਾਕ ਮੋਗਾ ਦੇ ਸਕੱਤਰ ਸਵਰਾਜ ਸਿੰਘ ਢੁੱਡੀਕੇ, ਸੁਖਜਿੰਦਰ ਮਹੇਸ਼ਰੀ ਕੌਮੀ ਕੌਂਸਲ ਮੈਂਬਰ ਸੀ ਪੀ ਆਈ, ਕਰਮਵੀਰ ਕੌਰ ਬੱਧਨੀ, ਸ਼ੇਰ ਸਿੰਘ ਦੌਲਤਪੁਰਾ, ਜਗਸੀਰ ਖੋਸਾ, ਡਾ. ਇੰਦਰਵੀਰ ਗਿੱਲ, ਨੌਜਵਾਨ ਆਗੂ ਬੋਹੜ ਸਿੰਘ ਬੁੱਟਰ, ਭਿੰਦਰ ਸਿੰਘ ਭਿੰਦਾ, ਇਕਬਾਲ ਸਿੰਘ ਤਖਾਣਵੱਧ, ਜਗਵਿੰਦਰ ਕਾਕਾ, ਬਲਵਿੰਦਰ ਸਿੰਘ ਬਹੋਨਾ, ਜਸਪ੍ਰੀਤ ਕੌਰ, ਰਾਜੂ ਮਹੇਸਰੀ, ਜਬਰਜੰਗ ਸਿੰਘ, ਡਾ. ਗੁਰਦਿੱਤ ਦੀਨਾ, ਸਿਕੰਦਰ ਮਧੇਕੇ, ਕੁਲਵੰਤ ਸਿੰਘ ਬੱਧਨੀ, ਮਹਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਭੋਲਾ, ਕੇਵਲ ਸਿੰਘ ਰਾਊਕੇ ਕਲਾਂ, ਬੂਟਾ ਸਿੰਘ ਰਾਊਕੇ ਕਲਾਂ, ਜਗਸੀਰ ਸਿੰਘ ਮੀਨੀਆ, ਕੁਲਵੰਤ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ ਬੱਧਨੀ, ਬਲਰਾਜ ਸਿੰਘ, ਸੁਖਦੇਵ ਭੋਲਾ, ਮਹਿੰਦਰ ਧੂਰਕੋਟ, ਗੁਰਮੀਤ ਸਿੰਘ ਚੂਹੜ ਚੱਕ, ਕੇਵਲ ਰਾਊਕੇ, ਜਸਪ੍ਰੀਤ ਬਧਨੀ, ਵਿਦਿਆਰਥੀ ਆਗੂ ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਕਿਰਨ ਬੱਧਨੀ ਆਦਿ ਹਾਜ਼ਰ ਸਨ।
ਲੁਧਿਆਣਾ ਸ਼ਹਿਰ ’ਚ ਜਥੇ ਦਾ ਐੱਮ ਬੀ ਡੀ ਮਾਲ ਦੇ ਸਾਹਮਣੇ ਪੁਲ ਦੇ ਥੱਲੇ ਸੁਆਗਤ ਕੀਤਾ ਗਿਆ। ਇਸ ਮੌਕੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਜਥੇ ਨੂੰ ਜੀ ਆਇਆਂ ਕਿਹਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ ਨੇ ਸੰਬੋਧਨ ਕਰਦੇ ਹੋਏ ਦੇਸ਼ ਦੇ ਹਾਲਾਤ ਬਾਰੇ ਵਿਸਥਾਰ ਨਾਲ ਜਾਨਣਾ ਪਾਇਆ। ਜਥੇ ਨੂੰ ਚਮਕੌਰ ਸਿੰਘ, ਵਿਜੇ ਕੁਮਾਰ, ਡਾ ਰਜਿੰਦਰਪਾਲ ਸਿੰਘ ਔਲਖ , ਜਗਦੀਸ਼ ਰਾਏ ਬੌਬੀ, ਦੀਪਕ ਕੁਮਾਰ, ਨਰੇਸ਼ ਗੌੜ, ਐੱਮ ਐੱਸ ਭਾਟੀਆ, ਕੇਵਲ ਸਿੰਘ ਬਨਵੈਤ, ਭਰਪੂਰ ਸਿੰਘ ਤੇ ਬਲਬੀਰ ਮਾਨ ਆਦਿ ਨੇ ਸੰਬੋਧਨ ਕੀਤਾ। ਉਪਰੰਤ ਘੁਮਾਰ ਮੰਡੀ ਵਿੱਚ ਦੀ ਹੁੰਦਾ ਹੋਇਆ ਜਥਾ ਜਗਰਾਉ ਪੁਲ ’ਤੇ ਪੁੱਜਿਆ, ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਬੁੱਧਵਾਰ ਜਥਾ ਸਵੇਰੇ 9 ਵਜੇ ਲੁਧਿਆਣਾ ਤੋਂ ਦੋਰਾਹਾ ਪਹੁੰਚੇਗਾ। ਉਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦਾ ਹੋਇਆ ਮਲੌਦ ਪਹੁੰਚੇਗਾ, ਜਿੱਥੇ ਵਿਸ਼ਾਲ ਰੈਲੀ ਕਰਨ ਉਪਰੰਤ 3 ਵਜੇ ਪਿੰਡ ਸਰਾਭਾ ਪਹੁੰਚ ਕੇ ਜਥੇ ਦੀ ਸਮਾਪਤੀ ਹੋਏਗੀ। ਇਸ ਜਥੇ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸਹਾਇਕ ਸਕੱਤਰ ਚਮਕੌਰ ਸਿੰਘ ਤੇ ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ ਕਰਨਗੇ। ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਅਮਰਜੀਤ ਕੌਰ ਉਚੇਚੇ ਤੌਰ ’ਤੇ ਦਿੱਲੀ ਤੋਂ ਇਸ ਜਥੇ ਵਿੱਚ ਸ਼ਾਮਲ ਹੋਣਗੇ ਅਤੇ ਮਲੌਦ ਤੇ ਸਰਾਭਾ ਵਿਖੇ ਰੈਲੀਆਂ ਨੂੰ ਸੰਬੋਧਨ ਕਰਨਗੇ।




