ਕਾਮਰੇਡ ਅੱਤਰੇ ਦੀ ਬੇਟੀ ਵੱਲੋਂ 50 ਹਜ਼ਾਰ ਦਾ ਯੋਗਦਾਨ

0
94

ਜਗਰਾਓਂ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਲਈ ਲੁਧਿਆਣਾ ਜ਼ਿਲ੍ਹੇ ਵਿੱਚ ਫੰਡ ਦੀ ਉਗਰਾਈ ਚੱਲ ਰਹੀ ਹੈ। ਜਗਰਾਓਂ ਵਿਖੇ ਇੱਕ ਸਮਾਗਮ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਜਗਰਾਓਂ ਤੋਂ ਸਿਰਕੱਢ ਆਗੂ ਮਰਹੂਮ ਕਾਮਰੇਡ ਐਡਵੋਕੇਟ ਓਮ ਪ੍ਰਕਾਸ਼ ਅੱਤਰੇ, ਜੋ ਉਥੋਂ ਦੀ ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਵੀ ਰਹੇ, ਦੀ ਬੇਟੀ ਸ੍ਰੀਮਤੀ ਕੁਸਮ, ਜੋ ਸ਼ਹੀਦ ਵਰਿਆਮ ਸਿੰਘ ਉਬਰਾਏ ਦੀ ਨੂੰਹ ਹਨ, ਨੇ ਸੀ ਪੀ ਆਈ ਜਗਰਾਓਂ ਬਰਾਂਚ ਰਾਹੀਂ ਪਾਰਟੀ ਲਈ 50,000 ਰੁਪਏ ਦੀ ਰਾਸ਼ੀ ਲੋਕ ਚੇਤਨਾ ਜੱਥਾ ਮਾਰਚ ਦੇ ਜਗਰਾਓਂ ਪਹੁੰਚਣ ’ਤੇ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੂੰ ਭੇਟ ਕੀਤੀ।
ਇਸ ਮੌਕੇ ਚਮਕੌਰ ਸਿੰਘ ਬਰਮੀ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਕੇਵਲ ਸਿੰਘ ਬਨਵੈਤ, ਨਰੇਸ਼ ਗੌੜ, ਅਵਤਾਰ ਸਿੰਘ ਗਗੜਾ, ਸਵਰਨ ਸਿੰਘ ਹਠੂਰ, ਚਮਕੌਰ ਸਿੰਘ ਦੌਧਰ ਤੇ ਭਰਪੂਰ ਸਿੰਘ ਵੀ ਮੌਜੂਦ ਸਨ।