ਹੜ੍ਹ ਨਾਲ ਝੰਭੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਮੀਟਿੰਗ ਭਲਕੇ

0
83

ਸੁਲਤਾਨਪੁਰ ਲੋਧੀ : ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਆਗੂਆਂ ਵੱਲੋਂ ਦੁਆਬਾ ਖੇਤਰ ਦੇ ਹੜ੍ਹ ਨਾਲ ਝੰਭੇ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਉਲਕਿਆ ਗਿਆ ਹੈ। ਇਸ ਸੰੰਬੰਧ ’ਚ 1 ਸਤੰਬਰ ਨੂੰ ਐੱਸ ਕੇ ਐੱਮ ਪੰਜਾਬ ਚੈਪਟਰ ਦੀ ਮੀਟਿੰਗ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਬੁਲਾਈ ਗਈ ਹੈ। ਇਸ ਦੀ ਜਾਣਕਾਰੀ ਐੱਸ ਕੇ ਐੱਮ ਪੰਜਾਬ ਚੈਪਟਰ ਦੇ ਪ੍ਰਧਾਨਗੀ ਮੰਡਲ ਵੱਲੋਂ ਦਿੱਤੀ ਗਈ। ਪ੍ਰਧਾਨਗੀ ਮੰਡਲ ਵਿੱਚ ਰੁਲਦੂ ਸਿੰਘ ਮਾਨਸਾ, ਬਲਜੀਤ ਸਿੰਘ ਗਰੇਵਾਲ ਤੇ ਬੂਟਾ ਸਿੰਘ ਸ਼ਾਦੀਪੁਰ ਵੱਲੋਂ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਸਾਰੀਆਂ ਸੰਬੰਧਤ ਜਥੇਬੰਦੀਆਂ ਵੱਲੋਂ 2-2 ਸੀਨੀਅਰ ਸਾਥੀ ਮੀਟਿੰਗ ਵਿੱਚ ਪਹੁੰਚਣ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਸਿਆਸੀ ਆਗੂ ਅਖ਼ਬਾਰੀ ਬਿਆਨਾਂ ਤੱਕ ਸੀਮਿਤ ਹਨ, 1995 ਤੋਂ ਬਾਅਦ ਪੰਜਾਬ ਵਿੱਚ ਰਾਜ ਕਰਦੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਦਰਿਆਵਾਂ ਦੇ ਬੰਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ। ਜਦੋਂ ਵੀ ਹੜ੍ਹ ਆਉਦੇ ਹਨ, ਲੋਕ ਆਪ ਹੀ ਬੰਨ੍ਹਾਂ ’ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਟੁੱਟਣ ਤੋਂ ਬਚਾਉਦੇ ਹਨ। ਪਿੰਡਾਂ ਦੇ ਲੋਕ, ਗੁਰੂ ਘਰ ਤੇ ਸਮਾਜਿਕ ਸੰਸਥਾਵਾਂ ਲੋਕਾਂ ਨੂੰ ਲੰਗਰ ਪਾ
ਣੀ ਤੇ ਪਸ਼ੂਆਂ ਲਈ ਪੱਠੇ ਆਦਿ ਪੁੱਜਦੇ ਕਰ ਰਹੇ ਹਨ। ਸਰਕਾਰ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਬਾਂਹ ਨਹੀਂ ਫੜਦੀ। ਇਸ ਮੌਕੇ ਰਾਜਿੰਦਰ ਸਿੰਘ ਰਾਣਾ ਐਡਵੋਕੇਟ ਐੱਸ ਕੇ ਐੱਮ ਕਪੂਰਥਲਾ, ਰਘਬੀਰ ਸਿੰਘ ਮਹਿਰਵਾਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ, ਤਰਸੇਮ ਸਿੰਘ ਬੰਨੇ ਮੱਲ ਕਿਰਤੀ ਕਿਸਾਨ ਯੂਨੀਅਨ, ਹਰਜਿੰਦਰ ਸਿੰਘ ਰਾਣਾ ਬੀ ਕੇ ਯੂ ਏਕਤਾ ਡਕੌਂਦਾ, ਧਨੇਰ, ਧਰਮਿੰਦਰ ਸਿੰਘ ਬੀ ਕੇ ਯੂ ਡਕੌਂਦਾ ਬੁਰਜ ਗਿੱਲ, ਪਰਮਜੀਤ ਸਿੰਘ ਬਾਊਪੁਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਅਮਰਜੀਤ ਸਿੰਘ ਟਿੱਬਾ ਆਲ ਇੰਡੀਆ ਕਿਸਾਨ ਸਭਾ ਤੇ ਬਲਦੇਵ ਸਿੰਘ ਪੰਜਾਬ ਕਿਸਾਨ ਸਭਾ ਮੌਜੂਦ ਸਨ।