ਵਾਸ਼ਿੰਗਟਨ : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਉਲਟਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਦੀ ਸਾਂਭ ਸੰਭਾਲ ਲਈ 45 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਮਨਜ਼ੂਰ ਕਰ ਦਿੱਤੀ ਹੈ। ਇਹ ਵਿੱਤੀ ਸਹਾਇਤਾ ਪਾਕਿਸਤਾਨ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਵਰਤਮਾਨ ਅਤੇ ਭਵਿੱਖ ’ਚ ਦਹਿਸ਼ਤਗਰਦੀ ਵਿਰੋਧੀ ਖਤਰਿਆਂ ਨਾਲ ਨਜਿੱਠ ਸਕੇ। ਪਿਛਲੇ ਚਾਰ ਸਾਲਾਂ ’ਚ ਇਸਲਾਮਾਬਾਦ ਨੂੰ ਦਿੱਤੀ ਜਾ ਰਹੀ ਇਹ ਸਭ ਤੋਂ ਵੱਡੀ ਸੁਰੱਖਿਆ ਸਹਾਇਤਾ ਹੈ।