ਭੁਬਨੇਸ਼ਵਰ : ਭਾਰਤ ਅਗਲੇ ਸਾਲ ਜਨਵਰੀ ’ਚ ਭੁਬਨੇਸ਼ਵਰ ਵਿਚ ਹੋਣ ਵਾਲੇ ਐੱਫ ਆਈ ਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਡੀ ’ਚ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਖੇਡੇਗਾ। ਵੀਰਵਾਰ 16 ਟੀਮਾਂ ਦਾ ਟੂਰਨਾਮੈਂਟ ਡਰਾਅ ਕੱਢਿਆ ਗਿਆ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਖੇਡਿਆ ਜਾਵੇਗਾ। ਪੂਲ ਏ ’ਚ ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਹਨ। ਮੌਜੂਦਾ ਚੈਂਪੀਅਨ ਬੈਲਜੀਅਮ ਨੂੰ ਪੂਲ ਬੀ ਵਿੱਚ ਜਰਮਨੀ, ਕੋਰੀਆ ਅਤੇ ਜਾਪਾਨ ਨਾਲ ਰੱਖਿਆ ਗਿਆ ਹੈ। ਪੂਲ ਸੀ ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿੱਲੀ ਨੂੰ ਰੱਖਿਆ ਗਿਆ ਹੈ।