ਸ਼ਾਹ ਦਾ ਸੁਰੱਖਿਆ ਘੇਰਾ ਤੋੜਨ ਵਾਲਾ ਗਿ੍ਰਫਤਾਰ

0
389

ਮੁੰਬਈ : ਪੁਲਸ ਨੇ ਆਂਧਰਾ ਦੇ ਸੰਸਦ ਮੈਂਬਰ ਦਾ ਪੀ ਏ ਦੱਸ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁੰਬਈ ਫੇਰੀ ਦੌਰਾਨ ਸੁਰੱਖਿਆ ਘੇਰੇ ਨੂੰ ਤੋੜਨ ਵਾਲੇ ਨੂੰ ਗਿ੍ਰਫਤਾਰ ਕੀਤਾ ਹੈ। ਮਹਾਰਾਸ਼ਟਰ ਦੇ ਧੂਲੇ ਦੇ ਰਹਿਣ ਵਾਲੇ ਹੇਮੰਤ ਪਵਾਰ ਨੂੰ ਸੋਮਵਾਰ ਮਾਲਾਬਾਰ ਹਿੱਲ ਪੁਲਸ ਨੇ ਗਿ੍ਰਫਤਾਰ ਕੀਤਾ ਤੇ ਮੰਗਲਵਾਰ ਅਦਾਲਤ ਨੇ ਉਸ ਦਾ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਘਰਾਂ ਦੇ ਬਾਹਰ ਵੀ ਆਪਣੇ ਆਪ ਨੂੰ ਗ੍ਰਹਿ ਮੰਤਰਾਲੇ ਦੇ ਮੈਂਬਰ ਵਜੋਂ ਪੇਸ਼ ਕਰਦਾ ਰਿਹਾ ਹੈ। ਉਸ ਨੂੰ ਦੋਵਾਂ ਥਾਵਾਂ ’ਤੇ ਦੇਖਿਆ ਗਿਆ, ਜਿੱਥੇ ਅਮਿਤ ਸ਼ਾਹ ਦੇ ਸਮਾਗਮ ਹੋਏ ਸਨ।

LEAVE A REPLY

Please enter your comment!
Please enter your name here