ਸੰਜੀਵ ਅਰੋੜਾ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਰਾਸ਼ਨ ਕਿੱਟਾਂ ਦੇ ਸੱਤ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

0
82

ਲੁਧਿਆਣਾ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ, ਐੱਮ ਸੀ ਕਮਿਸ਼ਨਰ ਆਦਿੱਤਿਆ ਡਚਲਵਾਲ ਦੇ ਨਾਲ ਮੰਗਲਵਾਰ ਨੂੰ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਲੋਕਾਂ ਦੀ ਸਹਾਇਤਾ ਲਈ ਜ਼ਰੂਰੀ ਦਵਾਈਆਂ, ਸਟਾਫ ਨਾਲ ਲੈਸ ਸੱਤ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਸਹਾਇਤਾ ਫਿਰੋਜ਼ਪੁਰ, ਅੰਮਿ੍ਰਤਸਰ, ਹੁਸ਼ਿਆਰਪੁਰ, ਜਲੰਧਰ, ਫਾਜ਼ਿਲਕਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਭੇਜੀ ਗਈ ਹੈ। ਰਾਹਤ ਟਰੱਕਾਂ ਵਿੱਚ ਜ਼ਰੂਰੀ ਸਮਾਨ ਲੱਦਿਆ ਹੋਇਆ ਹੈ, ਜਿਸ ਵਿੱਚ 3,500 ਕਿਲੋ ਚੌਲ, 1.44 ਲੱਖ ਪੈਕੇਟ ਬਿਸਕੁਟ, 1000 ਸਾਬਣ, 2100 ਪੈਕੇਟ ਮੈਗੀ, 2,000 ਬੋਤਲਾਂ ਪਾਣੀ, 6300 ਪੈਕੇਟ ਸੁੱਕਾ ਦੁੱਧ, 125 ਕਿਲੋ ਸੁੱਕਾ ਦੁੱਧ (ਵੱਡੇ ਪੈਕੇਟ), 12,000 ਕਿਲੋ ਪਸ਼ੂ ਚਾਰਾ, ਜ਼ਰੂਰੀ ਦਵਾਈਆਂ ਤੇ ਕੱਪੜੇ ਸ਼ਾਮਲ ਹਨ।ਐਂਬੂਲੈਂਸਾਂ ਦੇ ਨਾਲ ਮੈਡੀਕਲ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।ਉਨ੍ਹਾਂ ਨੇ ਡੀ ਐਮ ਸੀ ਐਚ ਦੇ ਪਿ੍ਰੰਸੀਪਲ ਡਾ. ਜੀ ਐਸ ਵਾਂਡਰ ਅਤੇ ਡਾ. ਬਿਸ਼ਵ ਮੋਹਨ ਦਾ ਕੱਲ੍ਹ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪਾਂ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ।