ਸ਼ਾਹਕੋਟ (ਗਿਆਨ ਸੈਦਪੁਰੀ)
ਗਿੱਦੜਪਿੰਡੀ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗ ਪਿਆ ਹੈ। ਦੋਆਬੇ ਦੀਆਂ ਦੋਵੇਂ ਵੇਈਆਂਚਿੱਟੀ ਵੇਈਂ ਤੇ ਕਾਲੀ ਵੇਈਂਦਾ ਪਾਣੀ ਵੀ ਕੰਢਿਆਂ ਤੋਂ ਬਾਹਰ ਵਗਣ ਲੱਗ ਪਿਆ ਹੈ। ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਇਕੱਠੇ ਹੋਏ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ। ਉਨ੍ਹਾ ਦੱਸਿਆ ਕਿ 1 ਸਤੰਬਰ ਨੂੰ ਰੋਪੜ ਬੈਰਾਜ ਤੋਂ ਸਤਲੁਜ ਦਰਿਆ ਵਿੱਚ 1 ਲੱਖ 14 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਸਤਲੁਜ ਦਰਿਆ ਦੀ ਸਮਰੱਥਾ 2 ਲੱਖ ਕਿਊਸਿਕ ਦੀ ਹੈ। ਜੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਹੋਰ ਪੈਂਦਾ ਹੈ ਜਾਂ ਫਿਰ ਭਾਖੜਾ ਡੈਮ ਤੋਂ ਵਾਧੂ ਛੱਡਿਆ ਜਾਂਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ। ਹੁਣ ਗਿੱਦੜਪਿੰਡੀ ਪੁਲ ਹੇਠਾਂ 1 ਲੱਖ 28 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਵਗ ਰਿਹਾ ਹੈ।




