ਕੁਲਜੀਤ ਸਿੰਘ ਰੰਧਾਵਾ ਨੇ ਹਰੀਕੇ ਪੱਤਣ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

0
142

ਡੇਰਾ ਬੱਸੀ (ਵਿਨੈ ਕੁਮਾਰ ਜੈਨ)
ਡੇਰਾ ਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬੁੱਧਵਾਰ ਆਪਣੇ ਮੁੱਖ ਦਫ਼ਤਰ ਤੋਂ ਦਾ ਬੱਸੀ, ਮੁਬਾਰਕਪੁਰ ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ, ਐੱਨ ਜੀ ਓਜ਼ ਨਾਲ ਮਿਲ ਕੇ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਹੜ੍ਹ ਰਾਹਤ ਸਮੱਗਰੀ ਦੇ ਚਾਰ ਟਰੱਕ ਹਰੀਕੇ ਪੱਤਣ ਲਈ ਰਵਾਨਾ ਕੀਤੇ। ਇਨ੍ਹਾਂ ਰਾਹੀਂ 20 ਟਨ ਆਲੂ, 30 ਕੁਇੰਟਲ ਆਟਾ, 50 ਕੁਇੰਟਲ ਦਾਲ, 10 ਕੁਇੰਟਲ ਚਾਵਲ, 5 ਕੁਇੰਟਲ ਚੀਨੀ, 2 ਡੱਬੇ ਬਿਸਕੁੱਟ, 1 ਕੁਇੰਟਲ ਚਾਹ ਪੱਤੀ, 5 ਕੁਇੰਟਲ ਨਮਕ, 50-50 ਕਿਲੋ ਮਿਰਚਾਂ ਅਤੇ ਹਲਦੀ, 50 ਪੇਟੀਆਂ ਮੋਮਬੱਤੀਆਂ, 50 ਪੇਟੀਆਂ ਤੇਲ, 50 ਡੱਬੇ ਮਾਚਿਸ, 50 ਪੇਟੀਆਂ ਮੱਛਰਾਂ ਤੋਂ ਬਚਾਅ ਲਈ ਕੱਛੂਆਂ ਛਾਪ ਦੀਆਂ ਅਤੇ 100 ਪੇਟੀਆਂ ਪੀਣ ਵਾਲੇ ਪਾਣੀ ਦੀਆਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ 5 ਕੁਇੰਟਲ ਦਾਣਾ ਅਤੇ ਦੋ ਟਰੱਕ ਸਾਇਲੇਜ (ਅਚਾਰ) ਦੇ ਅਤੇ 1 ਟਰੱਕ ਤੂੜੀ ਦਾ ਭੇਜਿਆ ਗਿਆ।