ਬਠਿੰਡਾ : ਪੰਜਾਬ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਦੇ ਸੀਨੀਅਰ ਆਗੂਆਂ ਵਿੱਤ ਸਕੱਤਰ ਪੂਰਨ ਸਿੰਘ ਗੁੰਮਦੀ, ਬਲਜੀਤ ਸਿੰਘ ਭੋਲਾ ਜਨਰਲ ਸਕੱਤਰ, ਮੱਘਰ ਸਿੰਘ ਸਰਪ੍ਰਸਤ, ਅਰੁਣ ਕੁਮਾਰ ਸਰਕਲ ਪ੍ਰਧਾਨ, ਰੁਲਦੂ ਰਾਮ ਸਰਕਲ ਬਠਿੰਡਾ, ਲਛਮਣ ਸਿੰਘ ਮੰਡਲ ਪ੍ਰਧਾਨ ਤੇ ਜਸਵੀਰ ਸਿੰਘ ਮੰਡਲ ਸਕੱਤਰ ਭਗਤਾਂ ਨੇ ਉਚੇਚੇ ਤੌਰ ’ਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਮਿਲ ਕੇ ਦੂਜੀ ਕਿਸ਼ਤ ਦੇ ਤੌਰ ’ਤੇ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਇੱਕ ਲੱਖ ਰੁਪਏ ਭੇਟ ਕੀਤੇ।ਉਕਤ ਸਾਥੀਆਂ ਤੇ ਕਾਮਰੇਡ ਕਰਮ ਚੰਦ ਭਾਰਦਵਾਜ ਵੱਲੋਂ ਹੋਰ ਫੰਡ ਇਕੱਠਾ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ। ਯਾਦ ਰਹੇ ਕਿ ਜਥੇਬੰਦੀ ਵੱਲੋਂ ਸਵਾ ਲੱਖ ਰੁਪਏ ਪਹਿਲਾਂ ਵੀ ਜਮ੍ਹਾਂ ਕਰਵਾਏ ਗਏ ਸਨ। ਉਨ੍ਹਾ 21 ਸਤੰਬਰ ਦੀ ਰੈਲੀ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਭਰੋਸਾ ਵੀ ਦਿੱਤਾ।




