ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਮੁਲਾਜ਼ਮਾਂ ਦਾ ਇੱਕਜੁਟ ਹੋਣਾ ਸਮੇਂ ਦੀ ਲੋੜ : ਜਗਰੂਪ

0
110

ਗਿੱਦੜਬਾਹਾ : ਬੀਤੇ ਦਿਨੀਂ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਛੱਤਿਆਣਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਕੋਟਭਾਈ ਦੀ ਮੀਟਿੰਗ 21 ਸਤੰਬਰ ਦੀ ਮੁਹਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਅਤੇ ਏ ਆਈ ਐੱਸ ਐੱਫ ਦੇ ਸੂਬਾ ਸਕੱਤਰ ਸੁਖਵਿੰਦਰ ਕੁਮਾਰ ਮਲੋਟ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ’ਚ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਬਲਾਕ ਸਕੱਤਰ ਗੁਰਮੇਲ ਸਿੰਘ ਦੋਦਾ, ਸੂਬਾ ਕੌਂਸਲ ਮੈਂਬਰ ਬੋਹੜ ਸਿੰਘ ਸੁਖਨਾ ਵੀ ਹਾਜ਼ਰ ਸਨ। ਮੀਟਿੰਗ ਨੂੰ ਸਫ਼ਲ ਬਣਾਉਣ ਲਈ ਛਤਿਆਣਾ ਦੇ ਸਾਥੀਆਂ ਸੁਰਜੀਤ ਸਿੰਘ, ਗੁਰਬਚਨ ਸਿੰਘ, ਜੀਤ ਸਿੰਘ, ਪ੍ਰਕਾਸ਼ ਸਿੰਘ, ਜੰਟਾ ਸਿੰਘ ਅਤੇ ਸਮੁੱਚੀ ਬ੍ਰਾਂਚ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਅਤੇ ਸੁਖਜਿੰਦਰ ਸਿੰਘ ਮਲੋਟ ਨੇ ਇਕੱਠ ਨੰੂ ਸੰਬੋਧਨ ਕਰਦਿਆਂ ਅਜ਼ਾਦੀ ਤੋਂ ਪਹਿਲਾਂ ਕੀਤੀਆਂ ਕੁਰਬਾਨੀਆਂ ਤੇ ਅਜ਼ਾਦੀ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਾਮਰਾਜਵਾਦ ਆਪਣੀ ਭੁੱਖ ਮਿਟਾਉਣ ਲਈ ਦੁਨੀਆ ਭਰ ਵਿੱਚ ਲੋਕਾਂ ਦੇ ਹੱਕਾਂ ਨੰੂ ਖਾ ਰਿਹਾ ਹੈ ਤੇ ਸਰਮਾਇਆ ਪੈਦਾਵਾਰ ਦੇ ਸਾਧਨਾਂ ਉਤੇ ਕਾਬਜ਼ ਹੋ ਕੇ ਲੋਕਾਂ ਨੰੂ ਬੇਰੁਜ਼ਗਾਰ ਕਰ ਰਿਹਾ ਹੈ। ਇਸ ਲਈ ਹੁਣ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਦਾ ਇੱਕਜੁੱਟ ਹੋਣਾ ਸਮੇਂ ਲੋੜ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨਰੇਗਾ ਕਾਨੰੂਨ ਨੰੂ ਬੰਦ ਕਰਨ ਵੱਲ ਪੈਰ ਖਿਸਕਾਅ ਰਹੀ ਹੈ। ਨਰੇਗਾ ਹੀ ਇੱਕੋ-�ਿੲੱਕ ਕੰਮ ਹੈ, ਜਿਸ ਨਾਲ ਮਜ਼ਦੂਰ ਵਰਗ ਆਪਣਾ ਥੋੜ੍ਹਾ-ਬਹੁਤਾ ਗੁਜ਼ਾਰਾ ਕਰਦਾ ਹੈ। ਇਸ ਲਈ ਨਰੇਗਾ ਕੰਮ ਕਿਸੇ ਵੀ ਹਾਲਤ ’ਚ ਬੰਦ ਨਹੀ ਹੋਣ ਦੇਵਾਂਗੇ। ਉਹਨਾਂ ਪੰਜਾਬ ਵਿਚ ਆਏ ਹੜ੍ਹਾਂ ਨਾਲ ਪ੍ਰਭਾਵਤ ਜ਼ਿਲ੍ਹਿਆਂ ਬਾਰੇ ਵੀ ਚਿੰਤਾ ਪ੍ਗਟਾਈ। ਉਹਨਾ 21 ਸਤੰਬਰ ਦੀ ਰੈਲੀ ’ਚ ਵੱਧ ਤੋ ਵੱਧ ਸਾਥੀਆਂ ਨੰੂ ਪਹੁੰਚਣ ਦੀ ਅਪੀਲ ਕੀਤੀ। ਇਹ ਮੀਟਿੰਗ ਬਹੁਤ ਹੀ ਉਤਸ਼ਾਹਜਨਕ ਰਹੀ। ਰੈਲੀ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਣ ਲਈ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।