ਅਰਸ਼ੀ ਦੀ ਅਪੀਲ ’ਤੇ ਬਰ੍ਹੇ ਪਿੰਡ ਵੱਲੋਂ 75,000 ਰੁਪਏ ਦਾ ਸਹਿਯੋਗ

0
130

ਬੁਢਲਾਡਾ (ਅਸ਼ੋਕ ਲਾਕੜਾ)-ਬੁਢਲਾਡਾ ਹਲਕੇ ਦੇ ਵੱਡੇ ਤੇ ਇਤਿਹਾਸਕ ਪਿੰਡ ਬਰ੍ਹੇ ਵਿਖੇ ਉਨ੍ਹਾਂ ਅਹਿਮ ਵਿਅਕਤੀਆਂ, ਜੋ ਚੋਣਾਂ ਸਮੇਂ ਹਰਦੇਵ ਸਿੰਘ ਅਰਸ਼ੀ ਦੀ ਧਿਰ ਬਣ ਕੇ ਖੜਦੇ ਰਹੇ ਹਨ, ਦੀ ਇੱਕ ਮਿਲਣੀ ਮਾਸਟਰ ਲਾਭ ਸਿੰਘ ਦੇ ਘਰ ਵਿਖੇ ਹੋਈ।ਇਸ ਮੌਕੇ ਸਾਬਕਾ ਵਿਧਾਇਕ ਅਰਸ਼ੀ ਨੇ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਮਹੱਤਤਾ ’ਤੇ ਰੋਸ਼ਨੀ ਪਾਈ ਤੇ ਉਸ ਦੇ ਪ੍ਰਬੰਧਾਂ ’ਤੇ 21 ਸਤੰਬਰ ਦੀ ਮਹਾਂ-ਰੈਲੀ ਦੀ ਸਫਲਤਾ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਸਮੇਂ ਹਾਜ਼ਰ ਤਹਿਸੀਲ ਸਕੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ਹਾਜ਼ਰ ਕਾਮਰੇਡ ਅਰਸ਼ੀ ਦੇ ਸ਼ੁਭਚਿੰਤਕਾਂ ਵੱਲੋਂ 75000 ਰੁਪਏ ਉਹਨਾ ਨੂੰ ਭੇਟ ਕੀਤੇ ਗਏ। ਚੂਹੜ ਸਿੰਘ ਸਾਬਕਾ ਸਰਪੰਚ ਵੱਲੋਂ ਦਸ ਹਜ਼ਾਰ, ਸਾਧੂ ਸਿੰਘ ਪੰਚ ਦਸ ਹਜ਼ਾਰ, ਨਸੀਬ ਕੌਰ ਦਸ ਹਜ਼ਾਰ, ਵੈਦ ਰਾਮ ਪ੍ਰੀਤ ਦਸ ਹਜ਼ਾਰ, ਮਾਸਟਰ ਲਾਭ ਸਿੰਘ ਦਸ ਹਜ਼ਾਰ, ਦਿਆ ਨੰਦ ਸ਼ਰਮਾ ਦਸ ਹਜ਼ਾਰ, ਗੁਰਜੰਟ ਸਿੰਘ ਪੰਜ ਹਜ਼ਾਰ, ਅਮਰੀਕ ਸਿੰਘ ਪੰਜ ਹਜ਼ਾਰ ਤੇ ਕੁਲਵਿੰਦਰ ਸਿੰਘ ਵੱਲੋਂ ਪੰਜ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ।ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਫੰਡ ਪੂਰਾ ਇੱਕ ਲੱਖ ਰੁਪਏ ਕੀਤਾ ਜਾਵੇਗਾ ਤੇ 21 ਸਤੰਬਰ ਦੀ ਰੈਲੀ ਵਿੱਚ ਵੀ ਵੱਧ-ਚੜ੍ਹ ਕੇ ਸ਼ਾਮਲ ਹੋਣਗੇ।