ਮਾਨਸਾ (ਆਤਮਾ ਸਿੰਘ)-ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੇ ਬੇਟੇ ਮਨਜੀਤ ਸਿੰਘ ਵੱਲੋਂ 5100 ਰੁਪਏ, 15,000 ਰੁਪਏ ਰਘਵੀਰ ਸਿੰਘ ਦਲੇਲ ਸਿੰਘ ਵਾਲਾ ਅਤੇ 5000 ਰੁਪਏ ਉੱਘੇ ਕਹਾਣੀਕਾਰ ਦਰਸ਼ਨ ਜੋਗਾ, ਇੱਕ ਹਜ਼ਾਰ ਰੁਪਏ ਮੱਖਣ ਮਾਨਸਾ, 2100 ਰੁਪਏ ਕਾਮਰੇਡ ਕਾਕਾ ਸਿੰਘ ਪ੍ਰਧਾਨ ਐੱਫ ਸੀ ਆਈ ਤੇ ਇੱਕ ਹਜ਼ਾਰ ਰੁਪਏ ਈਸ਼ਰ ਸਿੰਘ ਗੁਰਨੇ ਵੱਲੋਂ ਪਾਰਟੀ ਕਾਂਗਰਸ ਲਈ ਫੰਡ ’ਚ ਸਹਿਯੋਗ ਕੀਤਾ ਗਿਆ। ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਸਾਥੀਆਂ ਦੇ ਵੱਡੇ ਕਾਫ਼ਲੇ ਰੈਲੀ ’ਚ ਸ਼ਮੂਲੀਅਤ ਵੀ ਕਰਨਗੇ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ �ਿਸ਼ਨ ਚੌਹਾਨ ਨੇ ਕਿਹਾ ਕਿ ਮਹਾਂ ਸੰਮੇਲਨ ਪਾਰਟੀ ਸਫ਼ਾਂ ਦੀ ਮਜ਼ਬੂਤੀ ਦਾ ਸਰੋਤ ਬਣੇਗਾ, ਕਿਉਕਿ ਪੁਰਾਣੇ ਪਾਰਟੀ ਵਰਕਰਾਂ ਤੇ ਹਮਦਰਦਾਂ ਸਮੇਤ ਆਮ ਲੋਕਾਂ ਵੱਲੋਂ ਹਰ ਕਿਸਮ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਰਤਨ ਭੋਲਾ ਸ਼ਹਿਰੀ ਸਕੱਤਰ, ਏਟਕ ਆਗੂ ਕਾਮਰੇਡ ਬੂਟਾ ਸਿੰਘ ਬਰਨਾਲਾ, ਉਸਾਰੀ ਯੂਨੀਅਨ ਦੇ ਸੁਖਦੇਵ ਸਿੰਘ ਮਾਨਸਾ ਵੀ ਹਾਜ਼ਰ ਸਨ।




