ਕਾਮਰੇਡ ਜਗਜੀਤ ਸਿੰਘ ਬਾਗ਼ੀ ਪਰਵਾਰ ਵੱਲੋਂ ਇਕ ਲੱਖ ਦਾ ਸਹਿਯੋਗ

0
112

ਚੰਡੀਗੜ੍ਹ : ਕਾਮਰੇਡ ਜਗਜੀਤ ਸਿੰਘ ਬਾਗੀ ਉੱਘੇ ਸੁਤੰਤਰਤਾ ਸੰਗਰਾਮੀ, ਕਿਸਾਨ ਆਗੂ ਅਤੇ ਸਾਬਕਾ ਚੇਅਰਮੈਨ ਸੂਬਾ ਪਾਰਟੀ ਕੰਟਰੋਲ ਕਮਿਸ਼ਨ ਦੇ ਪਰਵਾਰ ਨੇ 25ਵੇਂ ਮਹਾਂ-ਸੰਮੇਲਨ ਲਈ ਇਕ ਲੱਖ ਰੁਪਏ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ ਨੂੰ ਦਿੱਤੇ। ਉਹਨਾ ਦੇ ਬੇਟੇ ਕਰਮਜੀਤ ਸਿੰਘ ਕੰਗ, ਪੋਤਰੇ ਡਾ. ਯਾਦਵਿੰਦਰ ਕੰਗ ਅਤੇ ਦਾਮਾਦ ਦਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਕਾਮਰੇਡ ਬਾਗ਼ੀ ਨੇ ਪੂਰੀ ਜ਼ਿੰਦਗੀ ਸਮਰਾਲਾ, ਲੁਧਿਆਣਾ ਤੇ ਸਮੁੱਚੇ ਪੰਜਾਬ ਵਿਚ ਕਿਸਾਨ ਸੰਘਰਸ਼ਾਂ ਵਿਚ ਉੱਘਾ ਯੋਗਦਾਨ ਪਾਇਆ। ਆਜ਼ਾਦੀ ਲਹਿਰ ਸਮੇਂ ਉਹਨਾ ਫੌਜ ਵਿੱਚੋਂ ਬਗਾਵਤ ਕਰ ਪਾਰਟੀ ਦਾ ਝੰਡਾ ਫੜ ਲਿਆ। ਦੇਸ਼ ਬਟਵਾਰੇ ਸਮੇਂ ਮੁੜ-ਵਸੇਬੇ ਵਿਚ ਨਿਭਾਈ ਉਹਨਾ ਦੀ ਭੂਮਿਕਾ ਲੋਕ ਮਨਾਂ ਵਿਚ ਅੱਜ ਵੀ ਤਾਜ਼ਾ ਹੈ। ਸਮੁੱਚਾ ਬਾਗ਼ੀ ਪਰਵਾਰ ਪਾਰਟੀ ਮਹਾਂ-ਸੰਮੇਲਨ ਦੀ ਸਫਲਤਾ ਲਈ ਸ਼ੁੱਭ ਇਛਾਵਾਂ ਭੇਜਦਾ ਹੈ। ਸਾਥੀ ਬਰਾੜ ਵੱਲੋਂ ਪਰਵਾਰ ਦਾ ਧੰਨਵਾਦ ਕੀਤਾ ਅਤੇ ਆਸ਼ੀਰਵਾਦ ਵੀ ਦਿੱਤਾ ਗਿਆ।