ਸਾਬਕਾ ਪ੍ਰਧਾਨ ਮੰਤਰੀ ਦੇ ਘਰ ’ਚੋਂ ਨੋਟਾਂ ਨਾਲ ਭਰੀ ਸੁਰੰਗ ਮਿਲੀ

0
123

ਕਾਠਮੰਡੂ : ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਦੇ ਕਾਠਮੰਡੂ ਸਥਿਤ ਨਿਵਾਸ ਸਥਾਨ ਵਿੱਚ ਬਣੀ ਇੱਕ ਗੁਪਤ ਸੁਰੰਗ ਵਿੱਚੋਂ ਬੋਰੀਆਂ ਵਿੱਚ ਭਰੀ ਨਕਦੀ ਅਤੇ ਸੋਨਾ ਬਰਾਮਦ ਹੋਣ ਦੀ ਖਬਰ ਹੈ। ਸੂਤਰਾਂ ਅਨੁਸਾਰ ਘਰ ਦੇ ਹੇਠਾਂ ਇੱਕ ਸੁਰੰਗ ਵਰਗੀ ਕੋਠੜੀ ਬਣਾਈ ਗਈ ਸੀ। ਅੰਦੋਲਨਕਾਰੀ ਇਸ ਸੁਰੰਗ ਤੱਕ ਨਹੀਂ ਪਹੁੰਚ ਸਕੇ। ਅੰਦੋਲਨਕਾਰੀਆਂ ਦੇ ਹਮਲੇ ਵਿੱਚ ਦੇਉਬਾ ਅਤੇ ਉਨ੍ਹਾ ਦੀ ਪਤਨੀ ਜ਼ਖਮੀ ਹੋ ਗਏ ਸਨ। ਦਿਉਬਾ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਚਾਰ ਕਮਰਿਆਂ ਵਿੱਚ ਰੱਖੇ ਨੋਟ ਸਾੜ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਜਦੋਂ ਤਲਾਸ਼ੀ ਲਈ ਗਈ ਤਾਂ ਸੁਰੰਗ ਵਿਚੋਂ ਭਾਰੀ ਮਾਤਰਾ ਵਿਚ ਨਕਦੀ ਅਤੇ ਸੋਨਾ ਮਿਲਿਆ।