ਸਾਡੇ ਫੌਜੀਆਂ ਨੇ ਪਾਕਿ ਨੂੰ ਗੋਡਿਆਂ ਭਾਰ ਲਿਆਂਦਾ : ਮੋਦੀ

0
64

ਧਾਰ (ਮੱਧ ਪ੍ਰਦੇਸ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ‘ਅੱਖ ਦੇ ਇਕ ਫੋਰ ’ਚ ਪਾਕਿਸਤਾਨ ਨੂੰ ਉਸ ਦੇ ਗੋਡਿਆਂ ਭਾਰ ਲੈ ਆਂਦਾ ਸੀ। ਮੋਦੀ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਮੈਗਾ ਇੰਟੈਗਰੇਟਿਡ ਟੈਕਸਟਾਈਲ ਰੀਜਨ ਤੇ ਐਪਰਲ (ਪੀ ਐੱਮ ਮਿੱਤਰਾ) ਪਾਰਕ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ‘ਸਵਸਥ ਨਾਰੀ ਸਸ਼ੱਕਤ ਪਰਵਾਰ’ ਅਤੇ ‘8ਵੇਂ ਰਾਸ਼ਟਰੀ ਪੋਸ਼ਣ ਮਾਹ’ ਮੁਹਿੰਮਾਂ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਔਰਤਾਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਉਣਾ ਅਤੇ ਪੋਸ਼ਣ ਨੂੰ ਉਤਸ਼ਾਹਤ ਕਰਨਾ ਸੀ।