ਅਰਸ਼ੀ ਦੇ ਕਰੀਬੀ ਰਿਸ਼ਤੇਦਾਰ ਰਘਵੀਰ ਸਿੰਘ ਵੱਲੋਂ 20 ਹਜ਼ਾਰ ਦਾ ਸਹਿਯੋਗ

0
139

ਮਾਨਸਾ (ਆਤਮਾ ਸਿੰਘ ਪਮਾਰ) ਸੀ ਪੀ ਆਈ ਦੇ 25 ਵੇਂ ਮਹਾਂ-ਸੰਮੇਲਨ ਦੀ ਸਫ਼ਲਤਾ ਲਈ ਸਮੁੱਚੀ ਲੀਡਰਸ਼ਿਪ ਵੱਲੋਂ ਹਰ ਪੱਖੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਰਦੇਵ ਸਿੰਘ ਅਰਸ਼ੀ ਦੇ ਨਜ਼ਦੀਕੀ ਰਿਸ਼ਤੇਦਾਰ ਰਘਵੀਰ ਸਿੰਘ ਦਲੇਲ ਸਿੰਘ ਵਾਲਾ ਨੇ ਮਹਾਂ-ਸੰਮੇਲਨ ਲਈ ਵੀਹ ਹਜ਼ਾਰ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੀ ਲੀਡਰਸ਼ਿਪ ਕਾਮਰੇਡ ਅਰਸ਼ੀ ਦੀ ਯੋਗ ਅਗਵਾਈ ਹੇਠ ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦੀ 21 ਸਤੰਬਰ ਨੂੰ ਮੁਹਾਲੀ ਰੈਲੀ ’ਚ ਸ਼ਮੂਲੀਅਤ ਕਰਵਾਏਗੀ।ਉਕਤ ਜਾਣਕਾਰੀ ਸਾਂਝੀ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਰਘਵੀਰ ਸਿੰਘ ਦਾ ਇਸ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਬੂਟਾ ਸਿੰਘ ਬਰਨਾਲਾ ਵੀ ਮੌਦੂਦ ਸਨ।