ਸ਼ਹੀਦ ਗੁਰਮੇਲ ਹੂੰਝਣ ਦੀ ਪਤਨੀ ਵੱਲੋਂ 43 ਹਜ਼ਾਰ ਦਾ ਯੋਗਦਾਨ

0
97

ਲੁਧਿਆਣਾ (ਐੱਮ ਐੱਸ ਭਾਟੀਆ)- ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਲਈ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਵੱਲੋਂ ਡਾਕਟਰ ਅਰੁਣ ਮਿੱਤਰਾ, ਪਿ੍ਰੰਸੀਪਲ ਜਗਜੀਤ ਸਿੰਘ ਅਤੇ ਬਲਾਕ ਸਕੱਤਰ ਭਗਵਾਨ ਸਿੰਘ ਸੋਮਲ ਖੇੜੀ ਰਾਹੀਂ 43000 ਰੁਪਏ ਦੀ ਰਾਸ਼ੀ ਲੁਧਿਆਣਾ ਜ਼ਿਲ੍ਹਾ ਪਾਰਟੀ ਨੂੰ ਭੇਜੀ ਹੈ। ਗੁਰਮੇਲ ਹੂੰਝਣ, ਜੋ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਯੂਥ ਫੈਡਰੇਸ਼ਨ, ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਸਹਾਇਕ ਸਕੱਤਰ ਅਤੇ ਪੰਜਾਬ ਦੇ ਸੂਬਾ ਕੌਂਸਲ ਮੈਂਬਰ ਦੇ ਤੌਰ ’ਤੇ ਪਾਰਟੀ ਦੀ ਸੇਵਾ ਕਰਦੇ ਰਹੇ ਹਨ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ 14 ਮਈ 1989 ਨੂੰ ਆਪਣੇ ਗੰਨਮੈਨ ਜੋਗਿੰਦਰ ਸਿੰਘ ਦੇ ਨਾਲ ਸ਼ਹੀਦ ਹੋ ਗਏ ਸਨ। ਜ਼ਿਲ੍ਹਾ ਪਾਰਟੀ ਉਹਨਾ ਦੇ ਪਰਵਾਰ ਦੇ ਇਸ ਹੌਸਲਾ-ਅਫਜ਼ਾਈ ਵਾਲੇ ਉੱਦਮ ਲਈ ਤਹਿ ਦਿਲੋਂ ਧੰਨਵਾਦੀ ਹੈ।