ਵਾਲਕੌਟ ਨਵਾਂ ਵਿਸ਼ਵ ਜੈਵਲਿਨ ਚੈਂਪੀਅਨ, ਨੀਰਜ ਤੇ ਸਚਿਨ ਪਛੜੇ

0
107

ਟੋਕੀਓ : ਇੱਥੇ ਚੱਲ ਰਹੀ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਤਿ੍ਰਨੀਦਾਦ ਐਂਡ ਟੋਬੈਗੋ ਦੇ ਕੇਸ਼ਾਰਨ ਵਾਲਕੌਟ ਨੇ 88.16 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤ ਲਿਆ। ਗਰੇਨਾਡਾ ਦੇ ਐਂਡਰਸਨ ਪੀਟਰਜ਼ ਨੇ 87.38 ਮੀਟਰ ਨਾਲ ਚਾਂਦੀ ਤੇ ਅਮਰੀਕਾ ਦੇ ਕਰਟਿਸ ਥਾਂਪਸਨ ਨੇ 86.67 ਮੀਟਰ ਨਾਲ ਕਾਂਸੀ ਦਾ ਤਮਗਾ ਜਿੱਤ ਲਿਆ। ਪਿਛਲਾ ਚੈਂਪੀਅਨ ਭਾਰਤ ਦਾ ਨੀਰਜ ਚੋਪੜਾ ਪੰਜ ਕੋਸ਼ਿਸ਼ਾਂ ਵਿੱਚ 84.03 ਮੀਟਰ ਸੁੱਟ ਕੇ ਅੱਠਵੇਂ ਨੰਬਰ ’ਤੇ ਰਹਿ ਕੇ ਫਾਈਨਲ ਵਿੱਚੋਂ ਬਾਹਰ ਹੋ ਗਿਆ ਸੀ। ਉਲੰਪਿਕ ਸੋਨ ਤਮਗਾ ਜੇਤੂ ਪਾਕਿਸਤਾਨ ਦਾ ਅਰਸ਼ਦ ਨਦੀਮ ਵੀ ਚਾਰ ਕੋਸ਼ਿਸ਼ਾਂ ਵਿੱਚ 82.75 ਮੀਟਰ ਸੁੱਟ ਕੇ ਦਸਵੇਂ ਨੰਬਰ ’ਤੇ ਰਿਹਾ। ਭਾਰਤ ਦੇ ਸਚਿਨ ਯਾਦਵ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 86.27 ਮੀਟਰ ਜੈਵਲਿਨ ਸੁੱਟੀ, ਪਰ ਉਹ ਚੌਥੇ ਸਥਾਨ ਤੋਂ ਅੱਗੇ ਨਹੀਂ ਵਧ ਸਕਿਆ ਅਤੇ 40 ਸੈਂਟੀਮੀਟਰ ਦੇ ਫਰਕ ਨਾਲ ਕਾਂਸੀ ਦੇ ਤਮਗੇ ਤੋਂ ਖੁੰਝ ਗਿਆ।